Bathinda News : ਮਹਿਲਾ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ’ਚ ਮੌਤ ,ਡਿਊਟੀ ਜਾਣ ਸਮੇਂ ਪਿਕਅੱਪ ਗੱਡੀ ਨੇ ਸਕੂਟਰੀ ਨੂੰ ਮਾਰੀ ਟੱਕਰ

Bathinda News : ਬਠਿੰਡਾ 'ਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਰਾਮਪੁਰਾ ਫੂਲ ਥਾਣੇ 'ਚ ਤੈਨਾਤ ਇੱਕ ਮਹਿਲਾ ਕਾਂਸਟੇਬਲ ਦੀ ਡਿਊਟੀ ਜਾਣ ਸਮੇਂ ਰਾਮਪੁਰਾ ਮੌੜ ਰੋਡ ’ਤੇ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕ ਮਹਿਲਾ ਕਾਂਸਟੇਬਲ ਦੀ ਪਛਾਣ ਰਮਨਦੀਪ ਕੌਰ (ਸੁਦਾਗਰ ਕੇ) ਵਜੋਂ ਹੋਈ ਹੈ, ਜੋ ਪਿੰਡ ਮੰਡੀ ਕਲਾਂ ਵਿਖੇ ਵਿਆਹੇ ਹੋਏ ਸਨ

By  Shanker Badra May 16th 2025 03:20 PM

Bathinda News : ਬਠਿੰਡਾ 'ਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਰਾਮਪੁਰਾ ਫੂਲ ਥਾਣੇ 'ਚ ਤੈਨਾਤ ਇੱਕ ਮਹਿਲਾ ਕਾਂਸਟੇਬਲ ਦੀ ਡਿਊਟੀ ਜਾਣ ਸਮੇਂ ਰਾਮਪੁਰਾ ਮੌੜ ਰੋਡ ’ਤੇ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕ ਮਹਿਲਾ ਕਾਂਸਟੇਬਲ ਦੀ ਪਛਾਣ ਰਮਨਦੀਪ ਕੌਰ (ਸੁਦਾਗਰ ਕੇ) ਵਜੋਂ ਹੋਈ ਹੈ, ਜੋ ਪਿੰਡ ਮੰਡੀ ਕਲਾਂ ਵਿਖੇ ਵਿਆਹੇ ਹੋਏ ਸਨ । 

ਮਿਲੀ ਜਾਣਕਾਰੀ ਮੁਤਾਬਕ ਮਹਿਲਾ ਕਾਂਸਟੇਬਲ ਸਵੇਰੇ 5 ਵਜੇ ਆਪਣੇ ਘਰ ਤੋਂ ਰਾਮਪੁਰਾ ਫੂਲ ਥਾਣੇ ਵਿੱਚ ਡਿਊਟੀ 'ਤੇ ਜਾ ਰਹੀ ਸੀ। ਇਸ ਪਿਕਅੱਪ ਵੱਲੋਂ ਸਕੂਟਰੀ ਸਵਾਰ ਮਹਿਲਾ ਕਾਂਸਟੇਬਲ ਨੂੰ ਟੱਕਰ ਮਾਰੀ ਗਈ, ਜਿਸ ਦੌਰਾਨ ਮਹਿਲਾ ਕਾਂਸਟੇਬਲ ਦੀ ਮੌਕੇ ਦੇ ਉੱਤੇ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪਿਕਅੱਪ ਡਰਾਈਵਰ ਫਰਾਰ ਹੋ ਗਿਆ ਹੈ। 

ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਸਮਾਜ ਸੇਵੀ ਸੰਸਥਾ ਵੱਲੋਂ ਰਮਨਦੀਪ ਕੌਰ ਨੂੰ ਸਰਕਾਰੀ ਹਸਪਤਾਲ ਵਿੱਚ ਭੇਜਿਆ ,ਜਿੱਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਟੱਕਰ ਮਾਰ ਕੇ ਭੱਜਣ ਵਾਲੇ ਡਰਾਈਵਰ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ। 

ਹਾਲਾਂਕਿ ਇਸ ਮਾਮਲੇ ਦੀ ਪੁਸ਼ਟੀ ਪੁਲਿਸ ਵੱਲੋਂ ਕਰ ਦਿੱਤੀ ਗਈ ਹੈ ਕਿ ਜਿਸ ਡਰਾਈਵਰ ਦੇ ਵੱਲੋਂ ਟੱਕਰ ਮਾਰੀ ਗਈ ਹੈ ,ਉਹ ਪਿਕਅਪ ਗੱਡੀ ਚਲਾ ਰਿਹਾ ਸੀ। ਜੋ ਹੁਣ ਮੌਕੇ ਤੋਂ ਫਰਾਰ ਹੋ ਚੁੱਕਿਆ ਹੈ ,ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। 

Related Post