ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬਲੌਕ ! ਸਿੰਗਰ ਨੇ ਇੰਸਟਾਗ੍ਰਾਮ 'ਤੇ ਦੱਸਿਆ ਕਾਰਨ  

By  Shanker Badra June 8th 2021 11:33 AM -- Updated: June 8th 2021 11:34 AM

ਨਵੀਂ ਦਿੱਲੀ : ਟਵਿੱਟਰ ਨੇ ਭਾਰਤ ਵਿੱਚ ਚਾਰ ਟਵਿੱਟਰ ਅਕਾਊਂਟ ਬਲੌਕ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਇੱਕ ਪੰਜਾਬੀ ਗਾਇਕ ਜੈਜ਼ੀ ਬੀ (Jazzy B)ਵੀ ਸ਼ਾਮਲ ਹੈ। ਜੈਜ਼ੀ ਭਾਰਤ ਵਿਚ ਚੱਲ ਰਹੇ ਖੇਤੀ ਕਾਨੂੰਨਾਂ ਵਿਰੁੱਧ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ ਵਿਚ ਵੀ ਅਕਸਰ ਟਵੀਟ ਕਰਦੇ ਰਹਿੰਦੇ ਹਨ। ਭਾਰਤ ਸਰਕਾਰ ਦੀ ਅਪੀਲ ਤੋਂ ਬਾਅਦ ਐਤਵਾਰ ਨੂੰ ਇਹ ਚਾਰੇ ਖਾਤਿਆਂ ਨੂੰ ਬਲਾਕ ਕਰ ਦਿੱਤਾ ਗਿਆ ਹੈ।

Punjabi Singer Jazzy B's Twitter Account Blocked On Government Request ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬਲੌਕ ! ਸਿੰਗਰ ਨੇ ਇੰਸਟਾਗ੍ਰਾਮ 'ਤੇ ਦੱਸਿਆ ਕਾਰਨ

ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ 'ਚ 47 ਵਾਰ ਰੰਗ ਬਦਲ ਚੁੱਕਿਆ ਹੈ ਕੋਰੋਨਾ ਵਾਇਰਸ , ਤੀਜੀ ਲਹਿਰ ਹੋਵੇਗੀ ਘਾਤਕ 

ਹਾਲਾਂਕਿ, ਅਜੇ ਤੱਕ ਇਸ ਮਾਮਲੇ ਵਿਚ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਕੀਤੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਟਵਿੱਟਰ ਜਲਦੀ ਹੀ ਇਸ ਸੰਬੰਧੀ ਬਿਆਨ ਜਾਰੀ ਕਰੇਗਾ। ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਚਾਰਾਂ ਖਾਤਿਆਂ ਤੋਂ ਭਾਰਤ ਸਰਕਾਰ ਦੇ ਖਿਲਾਫ ਟਵੀਟ ਕੀਤੇ ਜਾ ਰਹੇ ਹਨ। ਹਾਲਾਂਕਿ, ਇਹ ਚਾਰ ਅਕਾਉਂਟ ਸਿਰਫ ਭਾਰਤ ਵਿੱਚ ਬਲੌਕ ਕੀਤੇ ਗਏ ਹਨ।

Punjabi Singer Jazzy B's Twitter Account Blocked On Government Request ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬਲੌਕ ! ਸਿੰਗਰ ਨੇ ਇੰਸਟਾਗ੍ਰਾਮ 'ਤੇ ਦੱਸਿਆ ਕਾਰਨ

ਹੁਣ ਜਦੋਂ ਪੰਜਾਬੀ ਸਿੰਗਰ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ (Jazzy Twitter) ਵੇਖਣ ਦੀ ਕੋਸ਼ਿਸ਼ ਕਰੋ ਤਾਂ ਉਹ ਹੋਲਡ 'ਤੇ ਲੱਗਿਆ ਸ਼ੋਅ ਕਰਦਾ ਹੈ। ਜੈਜ਼ੀ ਬੀ ਨੇ ਇਸ ਤੋਂ ਪਹਿਲਾਂ ਲਗਾਤਾਰ ਕਿਸਾਨ ਅੰਦੋਲਨ ਨੂੰ ਖੁੱਲ੍ਹੀ ਸਪੋਟ ਦਿੱਤੀ ਹੈ। ਇਸ ਦੇ ਨਾਲ ਹੀ  ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਘਲੂਘਾਰਾ ਨੂੰ ਲੈ ਕੇ ਵੀ ਇੱਕ ਪੋਸਟ ਸ਼ੇਅਰ ਕੀਤੀ ਸੀ। ਆਪਣੇ ਟਵਿੱਟਰ ਅਕਾਊਂਟ ਬਾਰੇ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਜਾਣਕਾਰੀ ਸਾਂਝਾ ਕਰਦਿਆਂ ਕਿਹਾ, "ਮੈਂ ਆਪਣੇ ਲੋਕਾਂ ਦੇ ਹੱਕਾਂ ਦੀ ਅਵਾਜ਼ ਅੱਗੇ ਵੀ ਚੁੱਕਦਾ ਰਹਾਂਗਾ।

Punjabi Singer Jazzy B's Twitter Account Blocked On Government Request ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬਲੌਕ ! ਸਿੰਗਰ ਨੇ ਇੰਸਟਾਗ੍ਰਾਮ 'ਤੇ ਦੱਸਿਆ ਕਾਰਨ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਰਵਰੀ ਵਿਚ ਵੀ ਟਵਿੱਟਰ ਨੇ ਸਰਕਾਰ ਦੇ ਇਸ਼ਾਰੇ 'ਤੇ ਕੁਝ ਘੰਟਿਆਂ ਲਈ ਲਗਭਗ 250 ਖਾਤੇ ਬਲਾਕ ਕੀਤੇ ਸਨ। ਇਨ੍ਹਾਂ ਖਾਤਿਆਂ ਵਿੱਚ ਕਿਸਾਨਾਂ ਦੇ ਅੰਦੋਲਨ ਬਾਰੇ ਅਫਵਾਹਾਂ ਫੈਲਾਉਣ ਦਾ ਦੋਸ਼ ਲਾਇਆ ਗਿਆ ਸੀ। ਇਸ ਵਰ੍ਹੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਤੋਂ ਬਾਅਦ ਹੋਈ ਹਿੰਸਾ ਸੰਬੰਧੀ ਇਨ੍ਹਾਂ ਖਾਤਿਆਂ ਵਿੱਚੋਂ ਗਲਤ ਜਾਣਕਾਰੀ ਸਾਂਝੀ ਕੀਤੀ ਗਈ ਸੀ।

-PTCNews

Related Post