"17ਵਾਂ ਟੱਪਣ ਤੋਂ ਪਹਿਲਾਂ ਹੀ ਮੁੰਡਾ ਬਦਨਾਮ ਹੋ ਗਿਆ", ਗਾਇਕ ਖਿਲਾਫ ਵਾਰੰਟ ਜਾਰੀ, ਜਾਣੋ ਮਾਮਲਾ!

By  Joshi December 20th 2017 02:20 PM

Punjabi singer mankirat aulakh arrest warrant issued by haryana court: ਪੰਜਾਬ ਦੇ ਮਸ਼ਹੂਰ ਗੀਤ "ਚੂੜੇ ਵਾਲੀ ਬਾਂਹ", "18ਵੇਂ 'ਚ ਮੁੰਡਾ ਬਦਨਾਮ ਹੋ ਗਿਆ" ਦੇ ਗਾਇਕ 'ਤੇ ਕਾਨੂੰਨ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ ਅਤੇ ਹੁਣ ਉਹਨਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਿਆ ਹੈ।

Punjabi singer mankirat aulakh arrest warrant issued by haryana courtਧੋਖਾਧੜੀ ਦੇ ਦੋਸ਼ਾਂ ਤਹਿਤ ਹਰਿਆਣਾ ਦੀ ਇਕ ਅਦਾਲਤ ਵਲੋਂ ਇਹ ਗ੍ਰਿਫਤਾਰੀ ਵਾਰੰਟ ਸਿਰਫ ਮਨਕੀਰਤ ਨਹੀਂ ਬਲਕਿ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਵੀ ਜਾਰੀ ਹੋਇਆ ਹੈ। ਦੱਸ ਦੇਈਏ ਕਿ ਇਹ ੭ਵਾਂ ਗ੍ਰਿਫਤਾਰੀ ਵਾਰੰਟ ਹੈ ਜੋ  ਮਨਕੀਰਤ ਖਿਲਾਫ ਜਾਰੀ ਹੋਇਆ ਹੈ।

Punjabi singer mankirat aulakh arrest warrant issued by haryana court: ਇਸ ਮਾਮਲੇ 'ਚ ਕੋਰਟ ਵੱਲੋਂ ਸਖਤਾਈ ਵਰਦਿਆਂ ਪੁਲਸ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਔਲਖ ਹੁਣ ਵੀ ਅਦਾਲਤ 'ਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਭਗੌੜਾ ਕਰਾਰ ਕਰ ਦਿੱਤਾ ਜਾਵੇ।

Punjabi singer mankirat aulakh arrest warrant issued by haryana courtPunjabi singer mankirat aulakh arrest warrant issued by haryana court: ਇੱਥੇ ਇਹ ਦੱਸਣਾ ਬਣਦਾ ਹੈ ਕਿ ਇਸ ਮਾਮਲੇ 'ਚ ਮਾਡਲ ਟਾਊਨ ਨਿਵਾਸੀ ਓਮਪ੍ਰਕਾਸ਼ ਗਗਨੇਜਾ ਦੀ ਸ਼ਿਕਾਇਤ 'ਤੇ ਸਿਟੀ ਪੁਲਸ ਵੱਲੋਂ 29 ਮਾਰਚ 2017 ਨੂੰ ਮਨਕੀਰਤ ਔਲਖ, ਉਸ ਦੇ ਪਿਤਾ ਨਿਸ਼ਾਨ ਸਿੰਘ, ਭਰਾ ਰਵੀ ਔਲਖ ਸਮੇਤ 7 ਲੋਕਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।

—PTC News

Related Post