ਪੰਜਾਬੀ ਗਾਇਕ ਨਿੰਜਾ ਦੀ ਸੁਰੀਲੀ ਆਵਾਜ਼ 'ਚ ਫ਼ਿਲਮ ਦੂਰਬੀਨ ਦਾ ‘ਛਾਪਾ’ ਗੀਤ ਹੋਇਆ ਰਿਲੀਜ਼

By  Jashan A September 22nd 2019 01:19 PM -- Updated: September 22nd 2019 01:22 PM

ਪੰਜਾਬੀ ਗਾਇਕ ਨਿੰਜਾ ਦੀ ਸੁਰੀਲੀ ਆਵਾਜ਼ 'ਚ ਫ਼ਿਲਮ ਦੂਰਬੀਨ ਦਾ ‘ਛਾਪਾ’ ਗੀਤ ਹੋਇਆ ਰਿਲੀਜ਼,27 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ਦੂਰਬੀਨ ਦਾ ਨਵਾਂ ਗੀਤ ਛਾਪਾ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਵਾਰ ਗਾਇਕ ਨਿੰਜਾ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।ਛਾਪਾ ਗਾਣੇ ਦੇ ਬੋਲ ਨਾਮੀ ਗੀਤਕਾਰ ਫਤੇਹ ਸ਼ੇਰਗਿੱਲ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਗਾਗ ਸਟੂਡੀਓ ਹੋਰਾਂ ਨੇ ਦਿੱਤਾ ਹੈ।

ਇਸ ਗੀਤ ਨੂੰ ਯੈਲੋ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਹ ਗਾਣਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹੋਰ ਪੜ੍ਹੋ: ਫਿਲਮ ਜੱਦੀ ਸਰਦਾਰ ਦਾ ਗੀਤ "ਸੂਹੇ ਬੁੱਲਾਂ ਵਾਲੀਏ" ਕੱਲ੍ਹ ਹੋਵੇਗਾ ਰਿਲੀਜ਼

ਤੁਹਾਨੂੰ ਦੱਸ ਦਈਏ ਕਿ 27 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ਦੂਰਬੀਨ ਨੂੰ ਇਸ਼ਾਨ ਚੋਪੜਾ ਨੇ ਡਾਇਰੈਕਟ ਕੀਤੀ ਹੈ। ਦੂਰਬੀਨ ਫ਼ਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾਵੇਗਾ।

ਇਸ ਫ਼ਿਲਮ ‘ਚ ਨਿੰਜਾ, ਵਾਮਿਕਾ ਗੱਬੀ, ਜੱਸ ਬਾਜਵਾ, ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।

-PTC News

Related Post