ਫਿਲਮ ਜੱਦੀ ਸਰਦਾਰ ਦਾ ਗੀਤ “ਸੂਹੇ ਬੁੱਲਾਂ ਵਾਲੀਏ” ਕੱਲ੍ਹ ਹੋਵੇਗਾ ਰਿਲੀਜ਼

poster

ਫਿਲਮ ਜੱਦੀ ਸਰਦਾਰ ਦਾ ਗੀਤ “ਸੂਹੇ ਬੁੱਲਾਂ ਵਾਲੀਏ” ਕੱਲ੍ਹ ਹੋਵੇਗਾ ਰਿਲੀਜ਼,6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਜੱਦੀ ਸਰਦਾਰ ਦਾ ਨਵਾਂ ਗੀਤ “ਸੂਹੇ ਬੁੱਲਾਂ ਵਾਲੀਏ” 23 ਅਗਸਤ ਯਾਨੀ ਕਿ ਕੱਲ੍ਹ ਨੂੰ 10 ਵਜੇ ਰਿਲੀਜ਼ ਹੋਣ ਜਾ ਰਿਹਾ ਹੈ।

ਜਿਸ ਨੂੰ ਪੰਜਾਬੀ ਗਾਇਕ ਸਿੱਪੀ ਗਿੱਲ ਨੇ ਆਵਾਜ਼ ਦਿੱਤੀ ਹੈ ਅਤੇ ਇਸ ਗੀਤ ਨੂੰ ਮਨਿੰਦਰ ਕੈਲੀ ਨੇ ਲਿਖਿਆ ਹੈ, ਉਥੇ ਹੀ ਦੇਸ਼ੀ ਰੂਟਸ ਵੱਲੋਂ ਇਸ ਨੂੰ ਮਿਊਜ਼ਿਕ ਦਿੱਤਾ ਗਿਆ ਹੈ। ਇਸ ਗੀਤ ਨੂੰ ਪੀਟੀਸੀ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਪੀਟੀਸੀ ਪੰਜਾਬੀ,ਪੀਟੀਸੀ ਚੱਕ ਦੇ ‘ਤੇ ਰਿਲੀਜ਼ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਟਰੇਲਰ ਨੂੰ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।

ਹੋਰ ਪੜ੍ਹੋ: ਅਮਰੀਕਾ ਗ੍ਰੀਨ ਕਾਰਡ ਲਈ ਕਰਨਾ ਹੋਵੇਗਾ ਇਨ੍ਹਾ ਲੰਮਾ ਇੰਤਜ਼ਾਰ, ਸਰਕਾਰ ਨੇ ਬਦਲਿਆ ਨਿਯਮ !

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਆਰ, ਤਕਰਾਰ, ਐਕਸ਼ਨ ਤੇ ਫੈਮਿਲੀ ਇਮੋਸ਼ਨਲ ਡਰਾਮੇ ਵਾਲੀ ਫ਼ਿਲਮ ਦੀ ਕਹਾਣੀ ਨੂੰ ਧੀਰਜ ਕੁਮਾਰ ਤੇ ਕਰਨ ਸੰਧੂ ਹੋਰਾਂ ਵੱਲੋਂ ਮਿਲਕੇ ਲਿਖੀ ਗਈ ਹੈ ਤੇ ਮਨਭਾਵਨ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਗੱਗੂ ਗਿੱਲ ਤੇ ਹੌਬੀ ਧਾਲੀਵਾਲ ਨਜ਼ਰ ਆਉਣਗੇ।

ਜੱਦੀ ਸਰਦਾਰ ਫ਼ਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਵੱਲੋਂ ਦੁਨੀਆਂ ਭਰ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ। ‘ਸੌਫਟ ਦਿਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।

-PTC News