ਗ੍ਰੀਸ 'ਚ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ

By  Tanya Chaudhary March 26th 2022 03:34 PM

ਚੰਡੀਗੜ੍ਹ : ਪਰਿਵਾਰ ਦੇ ਪਾਲਣ ਪੋਸ਼ਣ ਲਈ ਜਲੰਧਰ ਜ਼ਿਲ੍ਹੇ ਦੇ ਔੜ ਪਿੰਡ ਦੇ ਗ੍ਰੀਸ ਗਏ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪੰਜਾਬ ਦੇ ਬਹੁਤ ਸਾਰੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਜਾਂਦੇ ਹਨ ਤਾਂ ਜੋ ਉਹ ਬਾਹਰ ਕੰਮ ਕਰ ਕੇ ਆਪਣੇ ਘਰ ਦੀ ਮਾੜੀ ਹਾਲਤ ਸੁਧਾਰ ਸਕਣ।

ਵਿਦੇਸ਼ ਜਾਣ ਦੇ ਨਾਲ ਉਹ ਕਈ ਸੁਪਨੇ ਵੀ ਬੁਣਦੇ ਹਨ ਪਰ ਕਈ ਵਾਰ ਨੌਜਵਾਨ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਹੋ ਜਿਹਾ ਹੀ ਇਕ ਮਾਮਲਾ ਪੰਜਾਬ ਦੇ ਪਿੰਡ ਔੜ ਤੋਂ ਸਾਹਮਣੇ ਆਇਆ ਹੈ ਜਿੱਥੇ ਗ੍ਰੀਸ ਗਏ ਇਕ ਪੰਜਾਬੀ ਨੌਜਵਾਨ ਦੀ ਸੜਕ ਹਾਦਸਾ ਵਿੱਚ ਜਾਨ ਚਲੀ ਗਈ।

ਇਹ ਵੀ ਪੜ੍ਹੋ : ਪ੍ਰੇਮ ਸਿੰਘ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ, ਕੁਸ਼ਟ ਰੋਗੀਆਂ ਦੀ ਸੇਵਾ ਲਈ ਘਰ ਤੱਕ ਦਿੱਤਾ ਵੇਚ

ਵਿਦੇਸ਼ ਚ ਪੰਜਾਬੀ ਨੌਜਵਾਨ ਦੀ ਮੌਤਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਗੁਰਸ਼ਰਨ ਸਿੰਘ ਪੁੱਤਰ ਯੋਗਰਾਜ ਸਿੰਘ ਵਾਸੀ ਔੜ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਸ਼ਰਨ ਦੋ ਮਹੀਨੇ ਪਹਿਲਾਂ ਹੀ ਪੈਸੇ ਕਮਾਉਣ ਦੇ ਮਕਸਦ ਨਾਲ ਗ੍ਰੀਸ ਗਿਆ ਸੀ ਤੇ ਬੀਤੇ ਦਿਨੀਂ ਪਰਿਵਾਰ ਵਾਲਿਆਂ ਨੂੰ ਇਹ ਖ਼ਬਰ ਮਿਲੀ ਕੀ ਗੁਰਸ਼ਰਨ ਦੀ ਇਕ ਸੜਕ ਦੁਰਘਟਨਾ ਟਰਾਲੇ ਹੇਠਾਂ ਆਉਣ ਕਰਕੇ ਵਿਚ ਮੌਕੇ ਉਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਨਾਜਾਇਜ਼ ਰੇਤ ਮਾਈਨਿੰਗ ਮਾਮਲੇ 'ਚ 5 ਜਣਿਆਂ 'ਤੇ ਮਾਮਲਾ ਦਰਜ

ਵਿਦੇਸ਼ ਚ ਪੰਜਾਬੀ ਨੌਜਵਾਨ ਦੀ ਮੌਤਜਦੋਂ ਇਹ ਦੁਖਦ ਖ਼ਬਰ ਗੁਰਸ਼ਰਨ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗੀ ਤਾਂ ਉਹਨਾਂ ਤੇ ਦੁਖਾਂ ਦਾ ਪਹਾੜ ਟੁੱਟ ਗਿਆ ਅਤੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਦੱਸਣਯੋਗ ਇਹ ਹੈ ਕਿ ਗੁਰਸ਼ਰਨ ਕੁਆਰਾ ਸੀ ਅਤੇ ਤਿੰਨ ਭੈਣਾਂ ਦਾ ਕੱਲਾ ਭਰਾ ਸੀ ਜੋ ਦੋ ਮਹੀਨੇ ਪਹਿਲਾਂ ਹੀ ਗ੍ਰੀਸ ਗਿਆ ਸੀ ਤੇ ਇਕ ਸੜਕ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋ ਗਿਆ। ਮ੍ਰਿਤਕ ਦੀ ਦੇਹ ਅੱਜ ਔੜ ਵਿਖੇ ਪਹੁੰਚੀ ਤੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

-PTC News

Related Post