ਪੰਜਾਬ ਦੀ ਧੀ ਸਿਮਰਨਜੀਤ ਕੌਰ ਮੁੱਕੇਬਾਜ਼ੀ 'ਚ ਦਿਖਾਏਗੀ ਜੌਹਰ, ਸੁਖਬੀਰ ਸਿੰਘ ਬਾਦਲ ਨੇ ਦਿੱਤੀਆਂ ਸ਼ੁੱਭਕਾਮਨਾਵਾਂ

By  Jashan A July 30th 2021 08:16 AM -- Updated: July 30th 2021 08:25 AM

ਨਵੀਂ ਦਿੱਲੀ: ਟੋਕੀਓ ਓਲੰਪਿਕ (Tokyo Olympics 2020)  'ਚ ਭਾਰਤ ਵਾਸੀਆਂ ਵੱਲੋਂ ਭਾਰਤੀ ਖਿਡਾਰੀਆਂ ਤੋਂ ਵੱਡੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ ਕਿ ਭਾਰਤ ਦੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਮੈਡਲ ਭਾਰਤ ਦੀ ਝੋਲੀ ਪਾਉਣਗੇ। ਜਿਨ੍ਹਾਂ 'ਚ ਪੰਜਾਬ ਦੀ ਧੀ ਸਿਮਰਨਜੀਤ ਕੌਰ (Simranjeet Kaur) ਵੀ ਸ਼ਾਮਿਲ ਹੈ। ਲੁਧਿਆਣਾ ਦੇ ਪਿੰਡ ਚਕਰ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਅੱਜ ਮੁੱਕੇਬਾਜ਼ੀ 'ਚ ਆਪਣੇ ਜੌਹਰ ਦਿਖਾਏਗੀ। 60 ਕਿੱਲੋ ਭਾਰ ਵਰਗ ਵਿੱਚ ਥਾਈਲੈਂਡ ਦੀ ਖਿਡਾਰਨ ਨਾਲ ਸਿਮਰਨ ਦਾ ਮੁਕਾਬਲਾ ਹੋਵੇਗਾ। ਜਿਸ ਦੌਰਾਨ ਪੰਜਾਬ ਅਤੇ ਪਿੰਡ ਚਕਰ ਦੇ ਲੋਕਾਂ 'ਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਜਿੱਤ ਲਈ ਅਰਦਾਸਾਂ ਕੀਤੀ ਜਾ ਰਹੀਆਂ ਹਨ।

ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਵੀ ਸਿਮਰਨਜੀਤ ਕੌਰ (Simranjeet Kaur) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਹਨਾਂ ਨੇ ਸਿਮਰਨ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰ ਉਹਨਾਂ ਨੂੰ ਵਧਾਈ ਦਿੱਤੀ ਹੈ।

ਹੋਰ ਪੜ੍ਹੋ: ਟੋਕੀਓ ਉਲੰਪਿਕ ਤੋਂ ਭਾਰਤ ਲਈ ਖੁਸ਼ਖਬਰੀ, ਕੁਆਰਟਰ ਫ਼ਾਈਨਲ ’ਚ ਪਹੁੰਚੀ ਤੀਰਅੰਦਾਜ਼ ਦੀਪਿਕਾ ਕੁਮਾਰੀ

ਉਹਨਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ'ਸਿਮਰਨਜੀਤ ਕੌਰ ਜੋ ਟੋਕਿਓ ਓਲੰਪਿਕਸ 'ਚ ਬਾਕਸਿੰਗ ਦੇ ਮੁਕਾਬਲਿਆਂ 'ਚ ਭਾਰਤ ਵੱਲੋਂ ਨੁਮਾਇੰਦਗੀ ਕਰ ਰਹੀ ਹੈ। ਤੁਹਾਨੂੰ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਸਿਮਰਨਜੀਤ ਸਾਡੇ ਪਿੰਡ ਬਾਦਲ ਦਸਮੇਸ਼ ਕਾਲਜ 'ਚ ਪੜ੍ਹੀ ਹੈ। ਆਪਣੀ ਜ਼ਿੰਦਗੀ 'ਚ ਸਾਲ 2018 ਦੌਰਾਨ ਆਪਣੇ ਪਿਓ ਨੂੰ ਖੋਣ ਉਪਰੰਤ ਆਪਣੀ ਮਾਂ ਦੇ ਸਹਿਯੋਗ ਨਾਲ ਆਪਣਾ ਘਰ ਵੀ ਚਲਾਇਆ, ਨਾਲ ਹੀ ਖੇਡ ਪ੍ਰਤੀ ਆਪਣੀ ਮਿਹਨਤ ਜਾਰੀ ਰੱਖੀ। ਦ੍ਰਿੜ ਇਰਾਦਾ, ਹੌਸਲਾ ਅਤੇ ਆਪਣੀ ਮਿਹਨਤ ਸਦਕਾ ਹੀ ਅੱਜ ਸਿਮਰਨਜੀਤ ਇਸ ਮੁਕਾਮ 'ਤੇ ਪਹੁੰਚੀ ਹੈ। ਅੱਜ ਦੇ ਦੌਰ 'ਚ ਸਿਮਰਨਜੀਤ ਕੌਰ ਦਾ ਸਫ਼ਰ ਹੋਰਨਾਂ ਬੱਚਿਆ ਲਈ ਵੀ ਇੱਕ ਪ੍ਰੇਰਣਾਦਾਇਕ ਹੈ। ਅੱਜ ਸਿਮਰਨਜੀਤ ਦੀ ਮਾਂ ਅਤੇ ਭਰਾ ਨਾਲ ਵੀਡੀਓ ਕਾੱਲ ਰਾਂਹੀ ਗੱਲਬਾਤ ਕਰਨ ਦਾ ਮੌਕਾ ਮਿਲਿਆ, ਨਾਲ ਹੀ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦੇਣ ਉਪਰੰਤ ਬੇਟੀ ਲਈ ਵੀ ਕਾਮਨਾ ਕੀਤੀ ਕਿ ਦੇਸ਼ ਦੇ ਨਾਲ-ਨਾਲ ਪੰਜਾਬ ਦੀ ਝੋਲੀ ਤਮਗਾ ਪਾਉਣ 'ਚ ਕਾਮਯਾਬੀ ਹਾਸਿਲ ਹੋਵੇ। ਮਿਹਨਤ ਜਾਰੀ ਰੱਖੋ ਬੇਟਾ ਸਿਮਰਨਜੀਤ , ਪੂਰੇ ਪੰਜਾਬ ਨੂੰ ਤੁਹਾਡੇ 'ਤੇ ਮਾਣ ਹੈ।'

-PTC News

Related Post