ਪੰਜਾਬ ਦੇ ਸਿਰਮੌਰ ਲੋਕ ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ ਦਾ ਹੋਇਆ ਸਵਰਗਵਾਸ

By  Pardeep Singh February 24th 2022 05:29 PM -- Updated: February 24th 2022 05:35 PM

ਚੰਡੀਗੜ੍ਹ: ਪੰਜਾਬ ਦੇ ਸਿਰਮੌਰ ਲੋਕ ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ ਸੁਰਗਵਾਸ ਹੋ ਗਏ ਹਨ। ਅੰਤਿਮ ਸੰਸਕਾਰ 25 ਫਰਵਰੀ ਨੂੰ ਪਿੰਡ ਉੱਦੋਵਾਲੀ , ਡੇਰਾ ਬਾਬਾ ਨਾਨਕ ਵਿਖੇ ਹੀ ਹੋਵੇਗਾ। ਅਮਰਜੀਤ ਗੁਰਦਾਸਪੁਰੀ ਦੀ ਮੌਤ ਉੱਤੇ ਸਾਰੇ ਲੇਖਕਾਂ ਨੇ ਦੁੱਖ ਪ੍ਰਗਟ ਕੀਤਾ ਹੈ। ਦੱਸ ਦੇਈਏ ਕਿ ਅਮਰਜੀਤ ਗੁਰਦਾਸਪੁਰੀ ਇਪਟਾ ਲਹਿਰ ਦੇ ਬਾਨੀਆ ਵਿਚੋਂ ਪ੍ਰਮੁੱਖ ਸਨ।

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਲੋਕ ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ ਦੇ ਦੇਹਾਂਤ ਉੱਤੇ ਦੁੱਖ ਪ੍ਰਗਟ ਕੀਤਾ ਹੈ। ਗੁਰਭਜਨ ਗਿੱਲ ਨੇ ਕਿਹਾ ਹੈ ਕਿ ਅਮਰਜੀਤ ਗੁਰਦਾਸਪੁਰੀ ਪੰਜਾਬ ਦੇ ਸਿਰਮੌਰ ਗਾਈਕ ਸਨ ਅਤੇ ਇਨ੍ਹਾਂ ਨੇ ਹਮੇਸ਼ਾ ਲੋਕਪੱਖੀ ਅਤੇ ਸੱਭਿਆਚਾਰਕ ਗੀਤ ਗਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਮਰਜੀਤ ਗੁਰਦਾਸਪੁਰੀ ਦਾ ਜਾਣਾ ਪੰਜਾਬੀ ਸਾਹਿਤਕ ਜਗਤ ਲਈ ਵੱਡਾ ਘਾਟਾ ਹੈ।ਪੰਜਾਬ ਦੇ ਸਿਰਮੌਰ ਲੋਕ ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ ਦਾ ਹੋਇਆ ਸਵਰਗਵਾਸ

ਗੁਰਭਜਨ ਗਿੱਲ ਦਾ ਕਹਿਣਾ ਹੈ ਕਿ ਅਮਰਜੀਤ ਗੁਰਦਾਸਪੁਰੀ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗਾ ਅਤੇ ਇਸ ਤਰ੍ਹਾਂ ਦੇ ਗਾਇਕਾਂ ਦੀ ਪੰਜਾਬੀ ਜਗਤ ਨੂੰ ਵੱਡੀ ਲੋੜ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ 25 ਫਰਵਰੀ ਨੂੰ ਪਿੰਡ ਉੱਦੋਵਾਲੀ, ਡੇਰਾ ਬਾਬਾ ਨਾਨਕ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਪੰਜਾਬ ਦੇ ਸਿਰਮੌਰ ਲੋਕ ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ ਦਾ ਹੋਇਆ ਸਵਰਗਵਾਸ

ਇਹ ਵੀ ਪੜ੍ਹੋ:ਬਿਜਲੀ ਸੰਕਟ ਮਾਮਲਾ: ਹਾਈ ਕੋਰਟ ਨੇ DC ਨੂੰ 3 ਮਾਰਚ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ

-PTC News

Related Post