ਪੁਸ਼ਕਰ ਸਿੰਘ ਧਾਮੀ ਮੁੜ ਬਣੇ ਉੱਤਰਾਖੰਡ ਦੇ ਮੁੱਖ ਮੰਤਰੀ, ਭਾਜਪਾ ਵਿਧਾਇਕਾਂ ਨੇ ਲਗਾਈ ਮੋਹਰ

By  Manu Gill March 21st 2022 06:30 PM

Pushkar Singh Dhami New Uttarakhand CM: ਉੱਤਰਾਖੰਡ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਪੁਸ਼ਕਰ ਸਿੰਘ ਧਾਮੀ ਦੇ ਨਾਂ ਨੂੰ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ। ਉੱਤਰਾਖੰਡ ਦੇ ਅਬਜ਼ਰਵਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ 'ਚ ਦੇਹਰਾਦੂਨ 'ਚ ਹੋਈ ਇਸ ਬੈਠਕ 'ਚ ਨਵੇਂ ਮੁੱਖ ਮੰਤਰੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ। ਉੱਤਰਾਖੰਡ 'ਚ ਇਹ ਪਹਿਲੀ ਵਾਰ ਹੈ ਕਿ 21 ਸਾਲ ਦੀ ਉਮਰ 'ਚ ਵਿਧਾਨ ਸਭਾ ਚੋਣਾਂ 'ਚ ਹਾਰ ਦੇ ਬਾਵਜੂਦ ਕਿਸੇ ਨੇਤਾ ਨੂੰ ਮੁੜ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ।

ਪੁਸ਼ਕਰ-ਸਿੰਘ-ਧਾਮੀ-ਮੁੜ-ਬਣੇ-ਉੱਤਰਾਖੰਡ-ਦੇ-ਮੁੱਖ-ਮੰਤਰੀ-

ਮੁੱਖ ਮੰਤਰੀ ਦੇ ਅਹੁਦੇ ਲਈ ਪੁਸ਼ਕਰ ਸਿੰਘ ਧਾਮੀ ਦੇ ਨਾਂ ਦਾ ਐਲਾਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ, ਧਾਮੀ ਨੇ ਆਪਣੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਉੱਤਰਾਖੰਡ ਵਿੱਚ ਮੁੱਖ ਮੰਤਰੀ ਵਜੋਂ ਆਪਣੀ ਵੱਖਰੀ ਛਾਪ ਛੱਡੀ ਹੈ। ਹੁਣ ਮੁੜ ਸੂਬੇ ਦੇ ਮੁੱਖ ਮੰਤਰੀ ਬਣ ਕੇ ਉਹ ਬਹੁਪੱਖੀ ਵਿਕਾਸ ਕਰਨਗੇ।

ਪੁਸ਼ਕਰ-ਸਿੰਘ-ਧਾਮੀ-ਮੁੜ-ਬਣੇ-ਉੱਤਰਾਖੰਡ-ਦੇ-ਮੁੱਖ-ਮੰਤਰੀ-

ਪੁਸ਼ਕਰ ਸਿੰਘ ਧਾਮੀ ਉੱਤਰਾਖੰਡ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਵਜੋਂ ਚੋਣ ਹਾਰ ਗਏ ਸਨ। ਕਾਂਗਰਸ ਦੇ ਭੁਵਨ ਕਾਪਰੀ ਨੇ ਭਾਜਪਾ ਦੇ ਧਾਮੀ ਨੂੰ ਹਰਾਇਆ। ਕਾਪੜੀ ਨੇ ਉਨ੍ਹਾਂ ਨੂੰ ਕਰੀਬ ਪੰਜ ਹਜ਼ਾਰ ਵੋਟਾਂ ਨਾਲ ਹਰਾਇਆ ਸੀ। ਪਿਛਲੀਆਂ ਚੋਣਾਂ ਵਿੱਚ ਵੀ ਭੁਵਨ ਧਾਮੀ ਤੋਂ ਸਿਰਫ਼ 2700 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਇਸ ਵਾਰ ਉਹ 6951 ਵੋਟਾਂ ਨਾਲ ਜੇਤੂ ਰਹੇ। ਮੁੱਖ ਮੰਤਰੀ ਦਾ ਚਿਹਰਾ ਹੋਣ ਦੇ ਬਾਵਜੂਦ ਕਾਂਗਰਸ ਵੱਲੋਂ ਧਾਮੀ ਨੂੰ ਸਖ਼ਤ ਟੱਕਰ ਦਿੱਤੀ ਗਈ।

ਪੁਸ਼ਕਰ-ਸਿੰਘ-ਧਾਮੀ-ਮੁੜ-ਬਣੇ-ਉੱਤਰਾਖੰਡ-ਦੇ-ਮੁੱਖ-ਮੰਤਰੀ-

ਧਾਮੀ ਚੋਣ ਹਾਰਨ ਦੇ ਬਾਵਜੂਦ ਵੀ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਖਟੀਮਾ ਸਮੇਤ ਸੂਬੇ ਦੇ ਹੋਰ ਖੇਤਰਾਂ 'ਚ ਧਾਮੀ ਨੂੰ ਫਿਰ ਤੋਂ ਸੀਐੱਮ ਬਣਾਉਣ ਲਈ ਜ਼ਬਰਦਸਤ ਪ੍ਰਦਰਸ਼ਨ ਹੋਇਆ। ਭਾਜਪਾ ਵਰਕਰਾਂ ਤੇ ਧਾਮੀ ਸਮਰਥਕਾਂ ਨੇ ਕਿਹਾ ਕਿ ਜਦੋਂ ਧਾਮੀ ਨੂੰ ਸੂਬੇ ਦੀ ਸੱਤਾ ਸੌਂਪੀ ਗਈ ਸੀ ਤਾਂ ਭਾਜਪਾ ਦੀ ਹਾਲਤ ਕਾਫੀ ਕਮਜ਼ੋਰ ਸੀ। ਸੱਤਾ ਦੀ ਚਾਬੀ ਮਿਲਣ ਤੋਂ ਬਾਅਦ ਧਾਮੀ ਨੇ ਸੂਬੇ 'ਚ ਅਜਿਹਾ ਬਦਲਾਅ ਕੀਤਾ ਕਿ ਭਾਜਪਾ ਨੂੰ ਸੂਬੇ 'ਚ ਜ਼ਬਰਦਸਤ ਸਫਲਤਾ ਮਿਲੀ।

ਇਹ ਵੀ ਪੜ੍ਹੋ: ਭਗਵੰਤ ਮਾਨ ਨੂੰ ਗ੍ਰਹਿ ਮੰਤਰਾਲਾ, ਹਰਪਾਲ ਚੀਮਾ ਪੰਜਾਬ ਦਾ ਵਿੱਤ ਮੰਤਰੀ ਨਿਯੁਕਤ

ਦੱਸ ਦੇਈਏ ਕਿ ਸੂਬੇ ਵਿੱਚ 14 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਇਸ ਮਹੀਨੇ ਐਲਾਨੇ ਗਏ ਨਤੀਜਿਆਂ ਵਿੱਚ ਭਾਜਪਾ 70 ਵਿੱਚੋਂ 47 ਸੀਟਾਂ ਜਿੱਤ ਕੇ ਦੋ ਤਿਹਾਈ ਤੋਂ ਵੱਧ ਬਹੁਮਤ ਨਾਲ ਲਗਾਤਾਰ ਦੂਜੀ ਵਾਰ ਸੱਤਾ ਵਿੱਚ ਆਈ ਹੈ।

-PTC News

Related Post