ਸਿੱਧੂ ਵਲੋਂ ਇਮਰਾਨ ਖਾਨ ਨੂੰ ਭਰਾ ਕਹਿਣ ਤੇ ਭਖੀ ਸਿਆਸਤ, ਮਨੀਸ਼ ਤਿਵਾੜੀ ਨੇ ਚੁੱਕੇ ਸਵਾਲ

ਚੰਡੀਗੜ੍ਹ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਕਰਤਾਰਪੁਰ ਲਾਂਘੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਪਹੁੰਚੇ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਦੱਸਿਆ ਹੈ। ਸਿੱਧੂ ਵਲੋਂ ਇਮਰਾਨ ਖ਼ਾਨ ਨੂੰ ਵੱਡਾ ਭਰਾ ਕਹਿਣ 'ਤੇ ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਸਵਾਲ ਚੁੱਕੇ ਹਨ। ਇਸ ਤੋਂ ਪਹਿਲਾ ਸਿੱਧੂ ਦੇ ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ਤੋਂ ਬਾਅਦ ਭਾਜਪਾ ਨੇ ਮੁੜ ਸਿੱਧੂ 'ਤੇ ਸਵਾਲ ਚੁੱਕੇ ਹਨ।
ਮਨੀਸ਼ ਤਿਵਾੜੀ ਦਾ ਟਵੀਟ
ਉਨ੍ਹਾਂ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਕਿਸੇ ਦਾ ਵੱਡਾ ਭਰਾ ਹੋ ਸਕਦੈ ਪਰ ਭਾਰਤ ਲਈ ਉਹ ਉਸ ਆਈ.ਐੱਸ.ਆਈ. ਦੀ ਕਠਪੁਤਲੀ ਹੈ। ਜੋ ਪੰਜਾਬ 'ਚ ਡਰੋਨ ਰਾਹੀਂ ਹਥਿਆਰ, ਨਸ਼ਾ ਅਤੇ ਕਸ਼ਮੀਰ 'ਚ ਐੱਲ.ਓ.ਸੀ. ਤੇ ਹਰ ਰੋਜ਼ ਅੱਤਵਾਦੀ ਭੇਜਦਾ ਹੈ.. ਕੀ ਅਸੀਂ ਪੁੰਛ 'ਚ ਆਪਣੇ ਜਵਾਨਾਂ ਦੀ ਸ਼ਹਾਦਤ ਨੂੰ ਇੰਨੀ ਛੇਤੀ ਭੁੱਲ ਗਏ।
-PTC News