Preity Zinta Net Worth : ਕਿੰਨੀ ਜਾਇਦਾਦ ਦੀ ਮਾਲਕ ਹੈ ਪ੍ਰੀਤੀ ਜ਼ਿੰਟਾ, IPL ਤੋਂ ਹੁੰਦੀ ਹੈ ਐਨੀ ਕਮਾਈ
Preity Zinta Net Worth : ਪ੍ਰੀਤੀ ਜ਼ਿੰਟਾ ਨੇ 1998 ਵਿੱਚ ਫਿਲਮ 'ਦਿਲ ਸੇ' ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ। ਆਪਣੀ ਸ਼ਾਨਦਾਰ ਅਦਾਕਾਰੀ ਨਾਲ ਉਸਨੇ ਜਲਦੀ ਹੀ ਦਰਸ਼ਕਾਂ ਵਿੱਚ ਇੱਕ ਪਛਾਣ ਬਣਾਈ। 'ਕਿਆ ਕਹਿਨਾ', 'ਕਲ ਹੋ ਨਾ ਹੋ', 'ਕੋਈ... ਮਿਲ ਗਿਆ', 'ਵੀਰ-ਜ਼ਾਰਾ' ਵਰਗੀਆਂ ਕਈ ਹਿੱਟ ਫਿਲਮਾਂ ਤੋਂ ਬਾਅਦ ਉਨ੍ਹਾਂ ਨੇ 2008 ਵਿੱਚ ਫਿਲਮਾਂ ਤੋਂ ਬ੍ਰੇਕ ਲਿਆ ਅਤੇ ਆਈਪੀਐਲ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। ਪ੍ਰੀਤੀ ਜ਼ਿੰਟਾ 2008 ਵਿੱਚ ਆਈਪੀਐਲ ਟੀਮ ਦੀ ਇਕਲੌਤੀ ਮਹਿਲਾ ਮਾਲਕ ਸੀ। ਉਸਨੇ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਵਿੱਚ ਹਿੱਸੇਦਾਰੀ ਲਈ।
ਆਈਪੀਐਲ ਵਿੱਚ ਨਿਵੇਸ਼ ਕਰਕੇ ਕਿਵੇਂ ਵਧੀ ਪ੍ਰੀਤੀ ਦੀ ਸੰਪਤੀ ?
ਪ੍ਰੀਤੀ ਨੇ ਮੋਹਾਲੀ ਸਥਿਤ ਟੀ20 ਫ੍ਰੈਂਚਾਇਜ਼ੀ ਵਿੱਚ ਤਿੰਨ ਹੋਰ ਪਾਟਨਰ ਦੇ ਨਾਲ ਨਿਵੇਸ਼ ਕੀਤਾ ਸੀ। 2008 ਵਿੱਚ ਇਸ ਟੀਮ ਨੂੰ ਖਰੀਦਣ ਲਈ ਕੁੱਲ 76 ਮਿਲੀਅਨ ਅਮਰੀਕੀ ਡਾਲਰ (ਲਗਭਗ ₹622 ਕਰੋੜ) ਦੀ ਰਕਮ ਅਦਾ ਕੀਤੀ ਗਈ ਸੀ। 2022 ਤੱਕ ਪੰਜਾਬ ਕਿੰਗਜ਼ ਦੀ ਅਨੁਮਾਨਿਤ ਕੀਮਤ 925 ਮਿਲੀਅਨ ਅਮਰੀਕੀ ਡਾਲਰ (₹7,775 ਕਰੋੜ) ਤੱਕ ਪਹੁੰਚ ਗਈ ਹੈ।
ਪ੍ਰੀਤੀ ਜ਼ਿੰਟਾ ਦੀ ਕੁੱਲ ਜਾਇਦਾਦ
2023 ਵਿੱਚ ਪ੍ਰੀਤੀ ਜ਼ਿੰਟਾ ਦੀ ਕੁੱਲ ਜਾਇਦਾਦ ਲਗਭਗ 30 ਮਿਲੀਅਨ ਅਮਰੀਕੀ ਡਾਲਰ (₹183 ਕਰੋੜ) ਹੋਣ ਦਾ ਅਨੁਮਾਨ ਸੀ। ਉਹ ਨਾ ਸਿਰਫ਼ ਇੱਕ ਅਭਿਨੇਤਰੀ ਹੈ, ਸਗੋਂ ਇੱਕ ਪ੍ਰਡਿਊਸਰ , ਟੀਵੀ ਸ਼ੋਅ ਜੱਜ ਅਤੇ ਰਿਐਲਿਟੀ ਸ਼ੋਅ ਹੋਸਟ ਵੀ ਹੈ। ਪ੍ਰੀਤੀ ਇੱਕ ਬ੍ਰਾਂਡ ਐਡੋਰਸਮੈਂਟ ਲਈ ਲਗਭਗ ₹1.5 ਕਰੋੜ ਚਾਰਜ ਕਰਦੀ ਹੈ ਅਤੇ ਉਸਦੀ ਸਾਲਾਨਾ ਆਮਦਨ ਲਗਭਗ ₹12 ਕਰੋੜ ਹੈ।
ਪ੍ਰੀਤੀ ਜ਼ਿੰਟਾ ਦਾ ਨਿੱਜੀ ਜੀਵਨ ਅਤੇ ਪਰਿਵਾਰ
ਪ੍ਰੀਤੀ ਜ਼ਿੰਟਾ ਨੇ ਸਾਲ 2016 ਵਿੱਚ 29 ਫ਼ਰਵਰੀ ਨੂੰ ਜੀਨ ਗੁਡਇਨਫ (Gene Goodenough) ਨਾਲ ਵਿਆਹ ਕੀਤਾ ਸੀ। 2021 ਵਿੱਚ ਇਸ ਜੋੜੇ ਨੇ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ - ਇੱਕ ਪੁੱਤਰ ਅਤੇ ਇੱਕ ਧੀ - ਦਾ ਸਵਾਗਤ ਕੀਤਾ। ਉਹ ਹੁਣ ਆਪਣਾ ਜ਼ਿਆਦਾਤਰ ਸਮਾਂ ਅਮਰੀਕਾ ਵਿੱਚ ਬਿਤਾਉਂਦੀ ਹੈ ਪਰ ਆਈਪੀਐਲ ਸੀਜ਼ਨ ਦੌਰਾਨ ਭਾਰਤ ਵਾਪਸ ਆਉਂਦੀ ਹੈ।
ਪ੍ਰੀਤੀ ਜ਼ਿੰਟਾ ਦੀਆਂ ਜਾਇਦਾਦਾਂ ਅਤੇ ਲਗਜ਼ਰੀ ਲਾਈਫ ਸਟਾਇਲ
ਘਰ : ਮੁੰਬਈ ਵਿੱਚ ਦੋ ਆਲੀਸ਼ਾਨ ਅਪਾਰਟਮੈਂਟ, ਸ਼ਿਮਲਾ ਵਿੱਚ ਇੱਕ ਬੰਗਲਾ (₹7 ਕਰੋੜ), ਅਤੇ ਬੇਵਰਲੀ ਹਿਲਜ਼, ਅਮਰੀਕਾ ਵਿੱਚ ਇੱਕ ਆਲੀਸ਼ਾਨ ਵਿਲਾ।
ਸਟੂਡੀਓ : ਪ੍ਰੀਤੀ ਦਾ ਇੱਕ ਪ੍ਰੋਡਕਸ਼ਨ ਸਟੂਡੀਓ ਵੀ ਹੈ, ਜਿਸਦੀ ਕੀਮਤ ਲਗਭਗ ₹600 ਕਰੋੜ ਹੈ।
ਵਾਹਨ : ਲੈਕਸਸ LX 470, ਮਰਸੀਡੀਜ਼ ਬੈਂਜ਼ ਈ ਕਲਾਸ (₹58 ਲੱਖ), BMW ਅਤੇ ਪੋਰਸ਼ ਵਰਗੀਆਂ ਲਗਜ਼ਰੀ ਕਾਰਾਂ।
- PTC NEWS