IPL 2025 Final PBKS vs RCB : ਪੰਜਾਬ ਕਿੰਗਜ਼ (PBKS) ਨੇ ਜਿੱਤਿਆ ਟਾਸ , ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ
IPL 2025 Final PBKS vs RCB : ਆਈ.ਪੀ.ਐਲ. 2025 ਦੇ ਅੱਜ ਦੇ ਫਾਈਨਲ ਵਿਚ ਪੰਜਾਬ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਆਈਪੀਐਲ ਦੇ 18ਵੇਂ ਸੀਜ਼ਨ ਦਾ ਫਾਈਨਲ ਮੈਚ PBKS ਅਤੇ RCB ਵਿਚਕਾਰ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ।
ਟਾਸ ਦੌਰਾਨ ਦੋਵਾਂ ਕਪਤਾਨਾਂ ਨਾਲ ਮੌਜੂਦ ਕੁਮੈਂਟੇਟਰ ਰਵੀ ਸ਼ਾਸਤਰੀ ਨੇ ਗਲਤੀ ਨਾਲ ਕਿਹਾ ਕਿ ਪੰਜਾਬ ਨੇ ਟਾਸ ਜਿੱਤਿਆ ਅਤੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜਦੋਂ ਕਿ ਸ਼੍ਰੇਅਸ ਅਈਅਰ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਦੋਵੇਂ ਟੀਮਾਂ ਆਈਪੀਐਲ ਵਿੱਚ ਆਪਣੇ ਪਹਿਲੇ ਖਿਤਾਬ ਦੀ ਉਡੀਕ ਕਰ ਰਹੀਆਂ ਹਨ। ਆਰਸੀਬੀ 2009, 2011 ਅਤੇ 2016 ਵਿੱਚ ਫਾਈਨਲ ਹਾਰ ਚੁੱਕੀ ਹੈ। ਦੂਜੇ ਪਾਸੇ ਪੀਬੀਕੇਐਸ 2014 ਵਿੱਚ ਖਿਤਾਬੀ ਮੈਚ ਹਾਰ ਗਈ ਸੀ। ਦੋਵੇਂ ਹੁਣ ਪਹਿਲੀ ਵਾਰ ਇਕੱਠੇ ਫਾਈਨਲ ਖੇਡ ਰਹੇ ਹਨ।
- PTC NEWS