ਸਿੱਧੂ ਵਲੋਂ ਇਮਰਾਨ ਖਾਨ ਨੂੰ ਭਰਾ ਕਹਿਣ 'ਤੇ ਭਖੀ ਸਿਆਸਤ, ਮਨੀਸ਼ ਤਿਵਾੜੀ ਨੇ ਚੁੱਕੇ ਸਵਾਲ
ਚੰਡੀਗੜ੍ਹ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਕਰਤਾਰਪੁਰ ਲਾਂਘੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਪਹੁੰਚੇ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਦੱਸਿਆ ਹੈ। ਸਿੱਧੂ ਵਲੋਂ ਇਮਰਾਨ ਖ਼ਾਨ ਨੂੰ ਵੱਡਾ ਭਰਾ ਕਹਿਣ 'ਤੇ ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਸਵਾਲ ਚੁੱਕੇ ਹਨ। ਇਸ ਤੋਂ ਪਹਿਲਾ ਸਿੱਧੂ ਦੇ ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ਤੋਂ ਬਾਅਦ ਭਾਜਪਾ ਨੇ ਮੁੜ ਸਿੱਧੂ 'ਤੇ ਸਵਾਲ ਚੁੱਕੇ ਹਨ।
ਮਨੀਸ਼ ਤਿਵਾੜੀ ਦਾ ਟਵੀਟ
ਉਨ੍ਹਾਂ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਕਿਸੇ ਦਾ ਵੱਡਾ ਭਰਾ ਹੋ ਸਕਦੈ ਪਰ ਭਾਰਤ ਲਈ ਉਹ ਉਸ ਆਈ.ਐੱਸ.ਆਈ. ਦੀ ਕਠਪੁਤਲੀ ਹੈ। ਜੋ ਪੰਜਾਬ 'ਚ ਡਰੋਨ ਰਾਹੀਂ ਹਥਿਆਰ, ਨਸ਼ਾ ਅਤੇ ਕਸ਼ਮੀਰ 'ਚ ਐੱਲ.ਓ.ਸੀ. ਤੇ ਹਰ ਰੋਜ਼ ਅੱਤਵਾਦੀ ਭੇਜਦਾ ਹੈ.. ਕੀ ਅਸੀਂ ਪੁੰਛ 'ਚ ਆਪਣੇ ਜਵਾਨਾਂ ਦੀ ਸ਼ਹਾਦਤ ਨੂੰ ਇੰਨੀ ਛੇਤੀ ਭੁੱਲ ਗਏ।
.@ImranKhanPTI may be anybody’s elder brother but for India he is that cat’s paw of Pak Deep State ISI-Military combine that drones arms & narcotics into Punjab & sends terrorists on a daily basis across LOC in J&K. Have we forgotten martyrdom of our soldiers in Poonch so soon ?
— Manish Tewari (@ManishTewari) November 20, 2021
ਦੱਸ ਦੇਈਏ ਕਿ ਪਿਛਲੀ ਵਾਰ ਵੀ ਜਦੋਂ ਸਿੱਧੂ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਮੁੱਦੇ 'ਤੇ ਪਾਕਿਸਤਾਨੀ ਫੌਜ ਦੇ ਜਨਰਲ ਬਾਜਵਾ ਨੂੰ ਜੱਫੀ ਪਾਈ ਸੀ। ਇਸ ਤੋਂ ਬਾਅਦ ਉਸ ਦਾ ਸਖ਼ਤ ਵਿਰੋਧ ਹੋਇਆ। ਅਜਿਹੇ 'ਚ ਉਨ੍ਹਾਂ ਦੇ ਅੱਜ ਦੇ ਦੌਰੇ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ।
-PTC News