ਦਿੱਲੀ ਹਿੰਸਾ: ਅਦਾਲਤ ਨੇ ਦੀਪ ਸਿੱਧੂ ਦੇ ਪੁਲਿਸ ਰਿਮਾਂਡ 'ਚ ਕੀਤਾ ਹੋਰ ਵਾਧਾ

By  Jagroop Kaur February 16th 2021 12:12 PM

ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਕੀਤੇ ਗਏ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਦੇ ਦੋਸ਼ ਹੇਠ ਕਾਬੂ ਕੀਤੇ ਗਏ ਅਦਾਕਾਰ ਦੀਪ ਸਿੱਧੂ ਦੀ 7 ਦਿਨ ਦੀ Police remand ਅੱਜ ਯਾਨੀ ਮੰਗਲਵਾਰ ਨੂੰ ਖ਼ਤਮ ਹੋ ਰਹੀ ਹੈ। ਉਸ ਨੂੰ ਅੱਜ ਸਵੇਰੇ 10.30 ਵਜੇ ਤੀਸ ਹਜ਼ਾਰੀ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ 'ਚ ਜਾਂਚ ਲਈ ਸ਼ਨੀਵਾਰ ਨੂੰ ਦਿੱਲੀ ਪੁਲਸ ਦੀਪ ਸਿੱਧੂ ਅਤੇ ਇਕ ਹੋਰ ਦੋਸ਼ੀ ਇਕਬਾਲ ਸਿੰਘ ਨੂੰ, ਲਾਲ ਕਿਲ੍ਹਾ ਲੈ ਗਈ ਸੀ।Image result for deep sidhu remand

ਪੜ੍ਹੋ ਹੋਰ ਖ਼ਬਰਾਂ :‘Bibi Mia Khalifa’ ਰਿਹਾਨਾ ਤੋਂ ਬਾਅਦ ਹੁਣ ਮਿਆ ਖਲੀਫ਼ਾ ‘ਤੇ ਬਣਿਆ ਪੰਜਾਬੀ ਗੀਤ

Police ਅਨੁਸਾਰ 26 ਜਨਵਰੀ ਨੂੰ ਲਾਲ ਕਿਲ੍ਹੇ 'ਚ ਹੋਈ ਹਿੰਸਾ ਪਿੱਛੇ ਮੁੱਖ ਰੂਪ ਨਾਲ ਸਿੱਧੂ ਦਾ ਹੱਥ ਸੀ। delhi Police ਦੀ ਸਪੈਸ਼ਲ ਸੈੱਲ ਨੇ 8 ਫਰਵਰੀ ਦੀ ਰਾਤ ਹਰਿਆਣਾ 'ਚ ਕਰਨਾਲ ਬਾਈਪਾਸ ਕੋਲੋਂ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਸੀ। ਸਿੱਧੂ ਨੂੰ ਕੋਰਟ ਨੇ 9 ਫਰਵਰੀ ਨੂੰ 7 ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਸੀ। ਪੁਲਸ ਨੇ ਇਹ ਕਹਿੰਦੇ ਹੋਏ 10 ਦਿਨ ਦੀ ਹਿਰਾਸਤ ਮੰਗੀ ਸੀ ਕਿ ਅਜਿਹੇ ਵੀਡੀਓਜ਼ ਹਨ, ਜਿਨ੍ਹਾਂ 'ਚ ਸਿੱਧੂ ਹਾਦਸੇ ਵਾਲੀ ਜਗ੍ਹਾ 'ਤੇ ਦੇਖਿਆ ਜਾ ਸਕਦਾ ਹੈ।

Image result for deep sidhu remand

ਪੜ੍ਹੋ ਹੋਰ ਖ਼ਬਰਾਂ :ਨਹੀਂ ਰਹੇ ਰਿਸ਼ੀ ਕਪੂਰ ਦੇ ਭਰਾ ਰਾਜੀਵ ਕਪੂਰ, 58 ਸਾਲ ਦੀ ਉਮਰ ‘ਚ ਲਿਆ ਆਖ਼ਰੀ ਸਾਹ

delhi police ਨੇ ਕਿਹਾ ਸੀ ਕਿ ਅਜਿਹੇ 'ਚ ਹੋਰ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਉਸ ਤੋਂ ਪੁੱਛ-ਗਿੱਛ ਕਰਨਾ ਜ਼ਰੂਰੀ ਹੈ। ਜਾਂਚ ਅਧਿਕਾਰੀ ਨੇ ਦੋਸ਼ ਲਗਾਇਆ,''ਉਹ ਭੀੜ ਨੂੰ ਉਕਸਾ ਰਿਹਾ ਸੀ। ਉਹ ਮੁੱਖ ਦੰਗਾਈਆਂ 'ਚ ਵੀ ਇਕ ਸੀ। ਸਹਿ ਸਾਜਿਸ਼ਕਰਤਾਵਾਂ ਦੀ ਪਛਾਣ ਕਰਨ ਲਈ ਕਈ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਦੇਖਣ ਦੀ ਜ਼ਰੂਰਤ ਹੈ।

liquor Help To Farmers

ਪੜ੍ਹੋ ਹੋਰ ਖ਼ਬਰਾਂ : ਵੱਡੀ ਖ਼ਬਰ : ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਨਾਮਜਦ ਦੀਪ ਸਿੱਧੂ ਚੜ੍ਹਿਆ ਪੁਲਿਸ ਅੜਿੱਕੇ

ਇਹ ਵੀ ਉਸ ਦਾ ਸਥਾਈ ਪਤਾ ਨਾਗਪੁਰ ਦਿੱਤਾ ਗਿਆ ਪਰ ਹੋਰ ਵੇਰਵਾ ਸਾਹਮਣੇ ਲਿਆਉਣ ਲਈ ਪੰਜਾਬ ਅਤੇ ਹਰਿਆਣਾ 'ਚ ਕਈ ਥਾਂਵਾਂ 'ਤੇ ਪਵੇਗਾ।'' ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਿੱਧੂ ਵੀਡੀਓ 'ਚ ਲਾਲ ਕਿਲ੍ਹੇ 'ਚ ਆਪਣੇ ਸਾਥੀਆਂ ਨਾਲ ਪ੍ਰਵੇਸ਼ ਕਰਦੇ ਹੋਏ ਨਜ਼ਰ ਆਉਂਦਾ ਹੈ ਅਤੇ ਜਦੋਂ ਝੰਡਾ ਲਹਿਰਾਇਆ ਗਿਆ, ਉਦੋਂ ਉਹ ਉੱਥੇ ਮੌਜੂਦ ਸਨ।Image result for deep sidhu remand

ਦੱਸਣਯੋਗ ਹੈ ਕਿ 26 ਜਨਵਰੀ ਨੂੰ ਹਜ਼ਾਰਾਂ ਦੀ ਗਿਣਤੀ 'ਚ ਪ੍ਰਦਰਸ਼ਨਕਾਰੀ ਕਿਸਾਨ ਬੈਰੀਕੇਡ ਤੋੜ ਕੇ ਰਾਸ਼ਟਰੀ ਰਾਜਧਾਨੀ 'ਚ ਦਾਖ਼ਲ ਹੋ ਗਏ ਸਨ ਅਤੇ ਆਈ.ਟੀ.ਓ. ਸਮੇਤ ਹੋਰ ਥਾਂਵਾਂ 'ਤੇ ਉਨ੍ਹਾਂ ਦੀਆਂ ਪੁਲਸ ਮੁਲਾਜ਼ਮਾਂ ਨਾਲ ਝੜਪਾਂ ਹੋਈਆਂ ਸਨ। ਕਈ ਪ੍ਰਦਰਸ਼ਨਕਾਰੀ ਟਰੈਕਟਰ ਚਲਾਉਂਦੇ ਹੋਏ ਲਾਲ ਕਿਲ੍ਹਾ ਪਹੁੰਚ ਗਏ ਅਤੇ ਇਤਿਹਾਸਕ ਸਮਾਰਕ 'ਚ ਪ੍ਰਵੇਸ਼ ਕਰ ਗਏ ਅਤੇ ਉਸ ਦੀ ਪ੍ਰਾਚੀਰ 'ਤੇ ਇਕ ਧਾਰਮਿਕ ਝੰਡਾ ਲਗਾ ਦਿੱਤਾ।

seven-day police remand

Related Post