ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ 'ਤੇ PTC Network ਦੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਨੇ ਦਿੱਤਾ ਵੱਡਾ ਬਿਆਨ

By  Jashan A January 13th 2020 02:42 PM -- Updated: January 13th 2020 02:47 PM

ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ 'ਤੇ PTC Network ਦੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਨੇ ਦਿੱਤਾ ਵੱਡਾ ਬਿਆਨ,ਨਵੀਂ ਦਿੱਲੀ: ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ ‘ਤੇ ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਨੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਗੁਰਬਾਣੀ ਦੇ ਪ੍ਰਸਾਰ ਲਈ ਐੱਸਜੀਪੀਸੀ ਜਾਂ ਪੀਟੀਸੀ ਦੀ ਸਾਈਟ ‘ਤੇ ਉਪਲੱਬਧ ਲਿੰਕ ਨੂੰ ਕੋਈ ਵੀ ਕਰੇ ਸ਼ੇਅਰ ਸਾਨੂੰ ਇਤਰਾਜ਼ ਨਹੀਂ ਹੈ। Rabindra Narayan on Daily Hukamnama controversy Sri Harmandir Sahibਉਹਨਾਂ ਦੱਸਿਆ ਕਿ ‘ਸੰਗਤ ਨਹੀਂ ਬਲਕਿ ਗੁਰਬਾਣੀ ਦਾ ਸਿਗਨਲ ਚੋਰੀ ਕਰਕੇ ਉਸਦਾ ਗਲਤ ਇਸਤੇਮਾਲ ਕਰਨ ਵਾਲੀਆਂ ਕੁਝ ਸੰਸਥਾਵਾਂ ਹੀ ਇਤਰਾਜ਼’ ਜਤਾ ਰਹੀਆਂ ਹਨ ਤੇ ‘ਐੱਸਜੀਪੀਸੀ ਦੀ ਸਾਈਟ ਤੋਂ ਗੁਰਬਾਣੀ ਡਾਉਨਲੋਡ ਕਰ ਆਪਣੇ ਨਿੱਜੀ ਮੁਫਾਦਾਂ ਲਈ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ। ਹੋਰ ਪੜ੍ਹੋ: ਦਸਤਾਰ ਸਜਾ ਕੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ ਪੀਟੀਸੀ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ‘ਹੁਕਮਨਾਮੇ ਦੀ ਆੜ ‘ਚ ਨਿੱਜੀ ਮਸ਼ਹੂਰੀ ਤੇ ਸੈਕਸ ਸਾਈਟਾਂ ਪ੍ਰਮੋਟ ਹੋ ਰਹੀਆਂ ਹਨ, ਜਿਸ ਦਾ ਬਕਾਇਦਾ ਸਬੂਤ ਵੀ ਉਹਨਾਂ ਨੇ ਦਿਖਾਇਆ। ਉਹਨਾਂ ਇਹ ਸਪਸ਼ਟ ਕੀਤਾ ਕਿ ਉਹਨਾਂ ਦਾ ਐੱਸਜੀਪੀਸੀ ਨਾਲ ਕਰਾਰ ਹੁਣ ਦਾ ਨਹੀਂ ਬਲਕਿ ਟੋਹੜਾ ਸਾਹਿਬ ਦੇ ਵੇਲੇ ਦਾ ਹੈ ਤੇ ਇਸ ਨੂੰ ਹਾਈਕੋਰਟ ਨੇ ਬਿਲਕੁਲ ਸਹੀ ਦੱਸਿਆ ਹੈ। Rabindra Narayan on Daily Hukamnama controversy Sri Harmandir Sahibਉਹਨਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਅਤੇ ਦਿੱਲੀ ਕਮੇਟੀ ਚੈਨਲਾਂ ਨੂੰ ਗੁਰਬਾਣੀ ਦੇ ਪ੍ਰਸਾਰਣ ਲਈ ਮੋਟੀ ਰਕਮ ਦਿੰਦੀ ਸੀ। ਪਰ ਪੀਟੀਸੀ ਸੇਵਾ ਵਜੋਂ ਹਰ ਸਾਲ ਐਸਜੀਪੀਸੀ ਨੂੰ 1 ਕਰੋੜ 70 ਲੱਖ ਨਕਦ ਅਤੇ 4 ਕਰੋੜ ਤੋਂ ਵੱਧ ਦਾ ਪ੍ਰਚਾਰ ਲਈ ਫ੍ਰੀ ਏਅਰ ਟਾਈਮ’ ਦਿੰਦਾ ਹੈ। ਅੱਗੇ ਉਹਨਾਂ ਇਹ ਵੀ ਕਿਹਾ ਕਿ ਅਸੀਂ ਪਿਛਲੇ 20 ਸਾਲਾ ਤੋਂ ਦੁਨੀਆ ਭਰ 'ਚ ਗੁਰਬਾਣੀ ਘਰ ਘਰ ਪਹੁੰਚਾਉਣ ਦੀ ਨਿਰੰਤਰ ਸੇਵਾ ਨਿਭਾ ਰਹੇ ਹਾਂ ਤੇ ਗੁਰੂ ਦੇ ਅਸ਼ੀਰਵਾਦ ਨਾਲ ਅੱਗੇ ਵੀ ਸੇਵਾ ਨਿਭਾਉਂਦੇ ਰਹਾਂਗੇ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News  

Related Post