ਅੰਬਾਲਾ : ਸਰਬ ਧਰਮ ਪੂਜਾ ਮਗਰੋਂ ਰਾਫੇਲ ਰਸਮੀ ਤੌਰ 'ਤੇ ਭਾਰਤੀ ਹਵਾਈ ਫੌਜ 'ਚ ਹੋਇਆ ਸ਼ਾਮਲ

By  Shanker Badra September 10th 2020 12:50 PM

ਅੰਬਾਲਾ : ਸਰਬ ਧਰਮ ਪੂਜਾ ਮਗਰੋਂ ਰਾਫੇਲ ਰਸਮੀ ਤੌਰ 'ਤੇ ਭਾਰਤੀ ਹਵਾਈ ਫੌਜ 'ਚ ਹੋਇਆ ਸ਼ਾਮਲ:ਅੰਬਾਲਾ : ਸਰਬ ਧਰਮ ਪੂਜਾ ਮਗਰੋਂ ਅੰਬਾਲਾ ਦੇ ਏਅਰ ਬੇਸ ਵਿਖੇ ਫਰਾਂਸ ਤੋਂ ਖਰੀਦੇ ਗਏ 5 ਰਾਫੇਲ ਲੜਾਕੂ ਜਹਾਜ਼ ਭਾਰਤੀ ਹਵਾਈ ਫੌਜ 'ਚ ਸ਼ਾਮਲ ਹੋ ਗਏ ਹਨ। ਅੱਜ ਅੰਬਾਲਾ ਏਅਰਫੋਰਸ ਸ਼ਟੇਸ਼ਨ 'ਤੇ ਹਵਾਈ ਫੌਜ ਨੇ ਇਨ੍ਹਾਂ ਰਾਫ਼ੇਲ ਜਹਾਜ਼ਾਂ ਨੂੰ ਹਵਾਈ ਫੌਜ 'ਚ ਸ਼ਾਮਲ ਕੀਤਾ ਗਿਆ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਮੌਜੂਦ ਸਨ।

ਅੰਬਾਲਾ : ਸਰਬ ਧਰਮ ਪੂਜਾ ਮਗਰੋਂ ਰਾਫੇਲ ਰਸਮੀ ਤੌਰ 'ਤੇ ਭਾਰਤੀ ਹਵਾਈ ਫੌਜ 'ਚ ਹੋਇਆ ਸ਼ਾਮਲ

ਅੰਬਾਲਾ ਛਾਉਣੀ ਏਅਰਫੋਰਸ ਸਟੇਸ਼ਨ 'ਤੇ ਰਾਫੇਲ ਲੜਾਕੂ ਜਹਾਜ ਨੂੰ ਭਾਰਤੀ ਹਵਾਈ ਸੈਨਾ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਰਾਫੇਲ ਦੀ ਭਾਰਤੀ ਪਰੰਪਰਾ ਅਨੁਸਾਰ  ਸਰਬ ਧਰਮ ਪੂਜਾ ਕੀਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਜਾ ਦੌਰਾਨ ਅੱਗੇ ਵੱਧ ਕੇ ਰਾਫੇਲ ਨੂੰ ਤਿਲਕ ਕੀਤਾ ਅਤੇ ਆਰਤੀ ਵੀ ਕੀਤੀ।

ਅੰਬਾਲਾ : ਸਰਬ ਧਰਮ ਪੂਜਾ ਮਗਰੋਂ ਰਾਫੇਲ ਰਸਮੀ ਤੌਰ 'ਤੇ ਭਾਰਤੀ ਹਵਾਈ ਫੌਜ 'ਚ ਹੋਇਆ ਸ਼ਾਮਲ

ਇਸ ਮੌਕੇ ਰਾਫੇਲ, ਐਸ.ਯੂ 30 ਤੇ ਜੈਗੂਅਰ ਫਾਈਟਰ ਜੈੱਟਾਂ ਵਲੋਂ ਆਸਮਾਨ ਵਿਚ ਕਰਤਬਾਜ਼ੀ ਕੀਤੀ ਜਾ ਰਹੀ ਹੈ। 5 ਰਾਫੇਲ ਲੜਾਕੂ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ ਦੇ ਬੇੜੇ ਵਿਚ ਸ਼ਾਮਲ ਹੋਣ ਸਬੰਧੀ ਆਪਣੇ ਸੰਬੋਧਨ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਹਵਾਈ ਫੌਜ 'ਚ ਰਾਫੇਲ ਦੇ ਸ਼ਾਮਲ ਹੋਣ ਨਾਲ ਸਰਹੱਦ 'ਤੇ ਤਣਾਅ ਪੈਦਾ ਕਰਨ ਵਾਲਿਆਂ ਲਈ ਸਖਤ ਸੰਦੇਸ਼ ਹੈ।

ਜ਼ਿਕਰਯੋਗ ਹੈ ਕਿ ਭਾਰਤ ਨੇ ਫਰਾਂਸ ਦੇ ਨਾਲ 2016 'ਚ 58 ਹਜ਼ਾਰ ਕਰੋੜ ਰੁਪਏ 'ਚ 36 ਰਾਫ਼ੇਲ ਜੈੱਟ ਦੀ ਡੀਲ ਕੀਤੀ ਸੀ। ਇਨ੍ਹਾਂ 'ਚ 30 ਫਾਈਟਰ ਜੇਟਸ ਹੋਣਗੇ ਤੇ 6 ਟਰੇਨਿੰਗ ਏਅਰਕ੍ਰਾਫਟ ਹੋਣਗੇ।ਇਸ ਪੂਜਾ ਵਿੱਚ ਫਰਾਂਸ ਦੀ ਰੱਖਿਆ ਮੰਤਰੀ ਫਲੋਰੇਂਸ ਪਾਰਲੀ ਅਤੇ ਫਰਾਂਸ ਦੇ ਅਧਿਕਾਰੀ ਵੀ ਸ਼ਾਮਲ ਹੋਏ ਹਨ।

-PTCNews

Related Post