ਅੰਬਾਲਾ ਪਹੁੰਚੇ 5 ਰਾਫੇਲ ਲੜਾਕੂ ਜਹਾਜ਼ , ਵਾਟਰ ਸੈਲਿਊਟ ਦੇ ਨਾਲ ਕੀਤਾ ਸਵਾਗਤ

By  Shanker Badra July 29th 2020 04:01 PM

ਅੰਬਾਲਾ ਪਹੁੰਚੇ 5 ਰਾਫੇਲ ਲੜਾਕੂ ਜਹਾਜ਼ , ਵਾਟਰ ਸੈਲਿਊਟ ਦੇ ਨਾਲ ਕੀਤਾ ਸਵਾਗਤ:ਅੰਬਾਲਾ: ਭਾਰਤੀ ਹਵਾਈ ਸੈਨਾ ਦੇ5 ਰਾਫੇਲਲੜਾਕੂ ਜਹਾਜ਼ ਅੱਜ ਦੁਪਹਿਰ ਬਾਅਦ ਅੰਬਾਲਾ ਦੇ ਏਅਰ ਬੇਸ ਵਿਖੇ ਪਹੁੰਚ ਚੁੱਕੇ ਹਨ। ਅੰਬਾਲਾ ਏਅਰ ਬੇਸ 'ਤੇ ਉਤਰਨ ਤੋਂ ਬਾਅਦ ਇਨ੍ਹਾਂ ਪੰਜ ਰਾਫੇਲ ਲੜਾਕੂ ਜਹਾਜ਼ਾਂ ਦਾ ਵਾਟਰ ਸੈਲਿਊਟ ਨਾਲ ਸਵਾਗਤ ਕੀਤਾ ਗਿਆ ਹੈ। ਇਸ ਦੌਰਾਨ ਹਵਾਈ ਫੌਜ ਦੇ ਮੁਖੀ ਆਰ.ਕੇ.ਐੱਸ. ਭਦੌਰੀਆ ਮੌਜੂਦ ਸਨ। ਰਾਫੇਲ ਨੂੰ ਅੱਜ ਰਸਮੀ ਤੌਰ ‘ਤੇ ਭਾਰਤੀ ਫੌਜ ‘ਚ ਸ਼ਾਮਲ ਕੀਤਾ ਜਾਵੇਗਾ।

ਅੰਬਾਲਾ ਪਹੁੰਚੇ 5 ਰਾਫੇਲਲੜਾਕੂ ਜਹਾਜ਼ , ਵਾਟਰ ਸੈਲਿਊਟ ਦੇ ਨਾਲ ਕੀਤਾਸਵਾਗਤ

ਦੱਸਣਯੋਗ ਹੈ ਕਿ ਪੰਜ ਰਾਫੇਲ ਲੜਾਕੂ ਜਹਾਜ਼ਾਂ ਦੇ ਆਉਣ ਦੇ ਮੱਦੇਨਜ਼ਰ ਅੰਬਾਲਾ ਏਅਰਬੇਸ ਵੀ ਹਾਈ ਅਲਰਟ ਉੱਤੇ ਰੱਖਿਆ ਗਿਆ ਸੀ ਤੇ ਆਸਪਾਸ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਸੀ।ਰਾਫੇਲ ਜਹਾਜ਼ਾਂ ਦੀ ਲੈਂਡਿੰਗ ਸਮੇਂ ਲੋਕਾਂ ਨੂੰ ਛੱਤਾਂ ਉੱਤੇ ਚੜ੍ਹਨ ਅਤੇ ਸੈਲਫੀ ਲੈਣ ਉੱਤੇ ਵੀ ਪਾਬੰਦੀ ਲਗਾਈ ਗਈ ਸੀ।

ਅੰਬਾਲਾ ਪਹੁੰਚੇ 5 ਰਾਫੇਲਲੜਾਕੂ ਜਹਾਜ਼ , ਵਾਟਰ ਸੈਲਿਊਟ ਦੇ ਨਾਲ ਕੀਤਾਸਵਾਗਤ

ਦੱਸ ਦੇਈਏ ਕਿ ਰਾਫੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ। ਭਾਰਤ ਨੇ ਫ਼ਰਾਂਸ ਤੋਂ 59 ਹਜ਼ਾਰ ਕਰੋੜ ਰੁਪਏ ਵਿਚ 36 ਰਾਫੇਲ ਜਹਾਜ਼ ਖ਼ਰੀਦਣ ਦਾ ਸੌਦਾ ਕੀਤਾ ਹੈ ਅਤੇ ਇਸ ਸੌਦੇ ਦੀ ਪਹਿਲੀ ਖੇਪ ਵਿਚ ਇਹ 5 ਜਹਾਜ਼ ਪ੍ਰਾਪਤ ਹੋਏ ਹਨ। ਪੰਜਾਂ ਰਾਫੇਲ ਜਹਾਜ਼ਾਂਨੇ ਸੋਮਵਾਰ ਨੂੰ ਫ਼ਰਾਂਸ ਤੋਂ ਉਡਾਣ ਭਰੀ ਸੀ।

ਅੰਬਾਲਾ ਪਹੁੰਚੇ 5 ਰਾਫੇਲਲੜਾਕੂ ਜਹਾਜ਼ , ਵਾਟਰ ਸੈਲਿਊਟ ਦੇ ਨਾਲ ਕੀਤਾਸਵਾਗਤ

ਜ਼ਿਕਰਯੋਗ ਹੈ ਕਿ ਅੰਬਾਲਾ ਵਿਚ ਹੀ ਰਾਫੇਲ ਦੀ ਪਹਿਲੀ ਸਕਵਾਡਰਨ ਤਾਇਨਾਤ ਹੋਵੇਗੀ। 17ਵੀ ਨੰਬਰ ਦੀ ਇਸ ਸਕਵਾਡਰਨ ਨੂੰ 'ਗੋਲਡਨ-ਐਰੋਜ' ਨਾਮ ਦਿੱਤਾ ਗਿਆ ਹੈ। ਇਸ ਰਾਫੇਲਲੜਾਕੂ ਜਹਾਜ਼ 'ਤੇ ਹਵਾਈ ਫ਼ੌਜ ,ਹੈਮਰ ਮਿਸਾਈਲ ਲਗਾਉਣ ਜਾ ਰਹੀ ਹੈ। ਹੈਮਰ ਮਿਸਾਇਲ ਲੱਗਣ ਤੋਂ ਬਾਅਦ ਇਹਰਾਫੇਲ ਲੜਾਕੂ ਜਹਾਜ ਦੀ ਤਾਕਤ ਕਾਫ਼ੀ ਵਧ ਜਾਵੇਗੀ, ਇਸ ਦਾ ਸਾਹਮਣਾ ਕਰਨਾ ਦੁਸ਼ਮਣ ਦੇ ਲਈ ਕਾਫ਼ੀ ਮੁਸ਼ਕਲ ਹੋਵੇਗਾ।

-PTCNews

Related Post