ਰਾਫੇਲ ਮੁੱਦੇ 'ਤੇ ਰਾਹੁਲ ਨੇ ਫਿਰ ਘੇਰੀ ਕੇਂਦਰ ਸਰਕਾਰ, ਦਿੱਤਾ ਇਹ ਵੱਡਾ ਬਿਆਨ

By  Jashan A March 7th 2019 11:48 AM -- Updated: March 7th 2019 11:49 AM

ਰਾਫੇਲ ਮੁੱਦੇ 'ਤੇ ਰਾਹੁਲ ਨੇ ਫਿਰ ਘੇਰੀ ਕੇਂਦਰ ਸਰਕਾਰ, ਦਿੱਤਾ ਇਹ ਵੱਡਾ ਬਿਆਨ,ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਡੀਲ 'ਤੇ ਇਕ ਵਾਰ ਫਿਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀ.ਐੱਮ. ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਅੱਜ ਪ੍ਰੈਸ ਵਾਰਤਾ ਕਰਦਿਆਂ ਰਾਹੁਲ ਗਾਂਧੀ ਕਿ ਕੇਂਦਰ ਸਰਕਾਰ ਦਾ ਨਵਾਂ ਨਾਅਰਾ ਗਾਇਬ ਹੋ ਗਿਆ ਹੈ।

2 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਗਾਇਬ ਹੋ ਗਿਆ, ਕਿਸਾਨਾਂ ਨੂੰ ਸਹੀ ਕੀਮਤ, ਡੋਕਲਾਮ ਗਾਇਬ ਹੋ ਗਿਆ, ਜੀ.ਐੱਸ.ਟੀ. ਤੋਂ ਫਾਇਦਾ ਗਾਇਬ ਹੋ ਗਿਆ, ਹੁਣ ਰਾਫੇਲ ਦੀਆਂ ਫਾਈਲਾਂ ਵੀ ਗਾਇਬ ਹੋ ਗਈਆਂ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਸੌਦੇ 'ਤੇ ਬਾਈਪਾਸ ਸਰਜਰੀ ਕੀਤੀ ਹੈ।

ਉਹਨਾਂ ਕਿਹਾ ਕਿ ਕਾਗਜ਼ ਗਾਇਬ ਹੋਏ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਕਾਗਜ਼ਾਂ 'ਚ ਸੱਚਾਈ ਹੈ। ਉਨ੍ਹਾਂ ਨੇ ਕਿਹਾ,''ਇਸ 'ਚ ਸਾਫ਼ ਲਿਖਿਆ ਹੈ ਕਿ ਨਰਿੰਦਰ ਮੋਦੀ ਸੌਦੇਬਾਜ਼ੀ ਕਰ ਰਹੇ ਸਨ ਅਤੇ ਹੁਣ ਇਹ ਗੱਲ ਹਰ ਕੋਈ ਕਹਿ ਰਿਹਾ ਹੈ।

-PTC News

Related Post