ਰਾਹੁਲ ਗਾਂਧੀ ਸੰਭਾਲਣਗੇ ਕਾਂਗਰਸ ਦੀ ਕਮਾਨ

By  Joshi September 16th 2017 01:20 PM -- Updated: September 16th 2017 02:14 PM

ਰਾਹੁਲ ਗਾਂਧੀ ਸੰਭਾਲਣਗੇ ਕਾਂਗਰਸ ਦੀ ਕਮਾਨ??., Rahul Gandhi next party president, Congress minister gives hint!

ਐਮ ਵੀਰੱਪਾ ਮੋਇਲੀ (ਕਾਂਗਰਸ ਨੇਤਾ) ਨੇ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਵੱਲ ਇਸ਼ਾਰਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਰਾਹੁਲ ਗਾਂਧੀ ਦੇ ਅੰਦਰੂਨੀ ਚੋਣ ਪ੍ਰਕਿਰਿਆ ਦੇ ਜ਼ਰੀਏ ਪਾਰਟੀ ਪ੍ਰਧਾਨ ਬਣਨ ਦੀ ਸੰਭਾਵਨਾ ਹੈ।

ਉਹਨਾਂ ਦੀ ਗੱਲਬਾਤ ਤੋਂ ਇਹ ਅੰਦਾਜ਼ਾ ਲੱਗ ਸਕਦਾ ਸੀ ਕਿ ਗਾਂਧੀ ਅਗਲੇ ਮਹੀਨੇ ਇਸ ਅਹੁਦੇ 'ਤੇ ਬੈਠ ਸਕਦੇ ਹਨ, ਕਿਉਂਕਿ ਰਾਹੁਲ ਅਨੁਸਾਰ ਉਹ ਤਾਂ ਕਾਰਜਕਾਰੀ ਜ਼ਿੰਮੇਵਾਰੀ ਸੰਭਾਲਣ ਲਈ 'ਪੂਰੀ ਤਰ੍ਹਾਂ ਤਿਆਰ' ਹਨ, ਅਗਲੀ ਮਰਜ਼ੀ ਪਾਰਟੀ ਦੀ ਹੋਵੇਗੀ।

Rahul Gandhi next party president, Congress minister gives hint!ਰਾਹੁਲ ਵੱਲੋਂ ਇਸ ਜ਼ਿੰਮੇਵਾਰੀ ਨੂੰ ਸੰਭਾਲਣ 'ਤੇ ਪਾਰਟੀ ਦੇ ਮੌਜੂਦਾ ਹਾਲਾਤ ਬਦਲਣ ਦੇ ਪੂਰੇ ਆਸਾਰ ਹਨ। ਮੋਇਲੀ ਅਨੁਸਾਰ ਰਾਹੁਲ ਗਾਂਧੀ ਨੂੰ ਹੁਣ ਇਹ ਅਹੁਦਾ ਸੰਭਾਲਣ 'ਚ ਬਹੁਤੀ ਦੇਰ ਨਹੀ> ਕਰਨੀ ਚਾਹੀਦੀ। ਇਹ ਪਾਰਟੀ ਅਤੇ ਦੇਸ਼ ਦੋਹਾਂ ਲਈ ਚੰਗਾ ਹੈ।

Rahul Gandhi next party president, Congress minister gives hint!ਅੱਗੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਪਰਧਾਨਗੀ ਲੈਣ 'ਚ ਪਹਿਲਾਂ ਹੀ ਦੇਰ ਹੋ ਗਈ ਹੈ ਅਤੇ ਇਹ ਸਿਰਫ ਉਹਨਾਂ ਦਾ ਨਹੀਂ ਬਲਕਿ ਸਾਰਿਆਂ ਦਾ ਮੰਨਣਾ ਹੈ। ਹੁਣ, ਰਾਹੁਲ ਵੱਲੋਂ ਚੋਣਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

Rahul Gandhi next party president, Congress minister gives hint!ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਪ੍ਰਧਾਨ ਤਾਂ ਬਣਨਾ ਚਾਹੁੰਦੇ ਹਨ ਪਰ ਸਿਰਫ ਚੋਣ ਪ੍ਰਕਿਰਿਆ ਰਾਹੀਂ ਹੀ  ਅਤੇ ਇਹ ਪ੍ਰਕਿਰਿਆ ਇਸ ਮਹੀਨੇ ਦੇ ਅਖੀਰ ਤੱਕ ਪੂਰੇ ਹੋਣ ਦੀ ਉਮੀਦ ਹੈ। ਸੰਭਿਵਤ ਹੈ ਕਿ ਰਾਹੁਲ ਅਗਲੇ ਮਹੀਨੇ ਪਾਰਟੀ ਪ੍ਰਧਾਨ ਬਣਨ ਜਾਣਗੇ।

—PTC News

Related Post