ਰਾਹੁਲ ਗਾਂਧੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਫਿਰ ਕੀਤੀ ਗੱਲ , ਸੰਸਦ ਮੈਂਬਰਾਂ ਨੂੰ ਕਹਿ ਦਿੱਤਾ ਸਾਫ਼

By  Shanker Badra June 26th 2019 07:10 PM -- Updated: June 26th 2019 07:21 PM

ਰਾਹੁਲ ਗਾਂਧੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਫਿਰ ਕੀਤੀ ਗੱਲ , ਸੰਸਦ ਮੈਂਬਰਾਂ ਨੂੰ ਕਹਿ ਦਿੱਤਾ ਸਾਫ਼:ਨਵੀਂ ਦਿੱਲੀ : ਕਾਂਗਰਸ ਪਾਰਟੀ ਇਸ ਵੇਲੇ ਆਪਣੀ ਹੋਂਦ ਨੂੰ ਲੈ ਕੇ ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ, ਜਿਨ੍ਹਾਂ 'ਚ ਪਾਰਟੀ ਦੇ ਸਾਹਮਣੇ ਸਭ ਤੋਂ ਵੱਡਾ ਸੰਕਟ ਅਗਵਾਈ ਦਾ ਹੈ। ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨਗੀ ਦੇ ਅਹੁਦੇ ਨੂੰ ਛੱਡਣ ਨੂੰ ਲੈ ਕੇ ਅੜੇ ਹੋਏ ਹਨ।

Rahul Gandhi stands firm on quitting as Congress president ਰਾਹੁਲ ਗਾਂਧੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਫਿਰ ਕੀਤੀ ਗੱਲ , ਸੰਸਦ ਮੈਂਬਰਾਂ ਨੂੰ ਕਿਹਾ ਦਿੱਤਾ ਸਾਫ਼

ਸੂਤਰਾਂ ਮੁਤਾਬਕ ਕਾਂਗਰਸ ਦੇ ਲੋਕ ਸਭਾ ਸਾਂਸਦਾਂ ਦੀ ਮੀਟਿੰਗ ਵਿੱਚ ਰਾਹੁਲ ਗਾਂਧੀ ਨੇ ਅਸਤੀਫ਼ਾ ਦੇਣ ਦੀ ਗੱਲ ਦੁਹਰਾਈ ਹੈ। ਉਨ੍ਹਾਂ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਹੈ ਕਿ ਉਹ ਕਾਂਗਰਸ ਪ੍ਰਧਾਨ ਨਹੀਂ ਰਹਿਣਗੇ। ਹਾਲਾਂਕਿ ਅਹੁਦਾ ਨਾ ਛੱਡਣ ਲਈ ਰਾਹੁਲ ਗਾਂਧੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਮੀਟਿੰਗ ਵਿੱਚ ਲੋਕ ਸਭਾ ਦੇ ਸਾਰੇ ਸਾਂਸਦਾਂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਹੀ ਪਾਰਟੀ ਦੇ ਪ੍ਰਧਾਨ ਬਣੇ ਰਹਿਣ ਅਤੇ ਪਾਰਟੀ ਲਈ ਇਹੀ ਬਿਹਤਰ ਰਹੇਗਾ ਕਿਉਂਕਿ ਕਾਂਗਰਸ ਨੂੰ ਹੋਰ ਕੋਈ ਲੀਡ ਨਹੀਂ ਕਰ ਸਕਦਾ ਹੈ।

Rahul Gandhi stands firm on quitting as Congress president ਰਾਹੁਲ ਗਾਂਧੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਫਿਰ ਕੀਤੀ ਗੱਲ , ਸੰਸਦ ਮੈਂਬਰਾਂ ਨੂੰ ਕਿਹਾ ਦਿੱਤਾ ਸਾਫ਼

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਰਕਾਰੀ ਹਸਪਤਾਲ ਦੀ ਲਾਪਰਵਾਹੀ , ਬੱਚੇ ਦੀ ਟੁੱਟੀ ਸੀ ਖੱਬੀ ਬਾਂਹ ,ਡਾਕਟਰ ਨੇ ਸੱਜੀ ਬਾਂਹ ‘ਤੇ ਕਰ ਦਿੱਤਾ ਪਲਸਤਰ

ਦੱਸ ਦੇਈਏ ਕਿ ਇਸ ਵਾਰ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੂੰ 52 ਸੀਟਾਂ ਮਿਲੀਆਂ ਸਨ ਜਦਕਿ 2014 'ਚ ਪਾਰਟੀ ਨੂੰ 44 ਸੀਟਾਂ ਮਿਲੀਆਂ ਸਨ।ਅਜਿਹੇ 'ਚ ਰਾਹੁਲ ਗਾਂਧੀ ਨੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਖ਼ੁਦ ਹੀ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਇੱਛਾ ਜ਼ਾਹਰ ਕੀਤੀ ਸੀ।

-PTCNews

Related Post