ਆਲੀਸ਼ਾਨ ਕੋਠੀ 'ਚ ਹੋਈ ਰੇਡ, ਹਾਲਤ ਦੇਖ ਕੇ ਉੱਡੇ ਹੋਸ਼ 

By  Joshi March 19th 2018 05:16 PM

ਮੋਗਾ: ਮੋਗਾ ਸਥਿਤ ਇੱਕ ਆਲੀਸ਼ਾਨ ਕੋਡੀ 'ਚ ਰੇਡ ਮਾਰਨ ਤੋਂ ਬਾਅਦ ਉਥੇ ਜੋ ਸਥਿਤੀ ਦੇਖੀ ਗਈ, ਉਸ ਨਾਲ ਹੋਸ਼ ਉੱਡਣੇ ਜਾਇਜ਼ ਹਨ।

ਦਰਅਸਲ, ਉਕਤ ਕੋਠੀ ਜੇ. ਪੀ. ਹਰਬਲ ਫਾਰਮੇਸੀ ਦੇ ਮਾਲਕ ਦੀ ਕੋਠੀ ਹੈ, ਅਤੇ ਇਸ 'ਚ ਹਰਬਲ ਦਵਾਈਆਂ ਬਣਾਉਣ ਦਾ ਕੰਮ ਚੱਲਦਾ ਸੀ, ਅਤੇ ਇੱਥੇ ਦੇਰ ਰਾਤ ਐੱਸ. ਟੀ. ਐੱਫ. ਮੋਗਾ ਅਤੇ ਬਠਿੰਡਾ ਦੇ ਡਰੱਗ ਵਿਭਾਗ ਵੱਲੋਂ ਜੁਆਇੰਟ ਰੇਡ ਕੀਤੀ ਗਈ।

ਛਾਪੇਮਾਰੀ ਦੌਰਾਨ ਫੈਕਟਰੀ 'ਚੋਂ ਕਿਸੇ ਪਾਊਡਰ ਦੇ 4000 ਪੈਕੇਟ ਮਿਲੇ ਹਨ। ਇਹਨਾਂ ਪੈਕਟਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਟੀਮ ਵੱਲੋਂ ਜੇ. ਪੀ. ਹਰਬਲ ਫਾਰਮੇਸੀ ਫੈਕਟਰੀ 'ਤੇ ਵੀ ਛਾਪੇਮਾਰੀ ਕੀਤੀ ਗਈ, ਜਿੱਥੇ ਮਸ਼ੀਨਾਂ ਅਤੇ ਹੋਰਨਾਂ ਕਈ ਥਾਵਾਂ ਤੋਂ ਕੋਈ ਪਾਊਡਰ ਬਰਮਾਦ ਕੀਤਾ ਗਿਆ ਹੈ, ਜੋ ਜਾਂਚ ਅਧੀਨ ਹੈ।

ਐਸ.ਟੀ.ਐਫ ਨੂੰ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਉਹਨਾਂ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਟੀਮ ਨੂੰ ਮਿਲੀ ਜਾਣਕਾਰੀ ਮੁਤਾਬਕ,  ਕੋਠੀ 'ਚ ਹਰਬਲ ਦਵਾਈਆਂ ਦੀ ਆੜ 'ਚ ਨਸ਼ੀਲਾ ਪਦਾਰਥ ਵੇਚਿਆ ਜਾਂਦਾ ਸੀ।

ਫਿਲਹਾਲ ਜਾਂਚ ਤੋਂ ਬਾਅਦ ਹੀ ਇਹ ਸਾਫ ਹੋ ਪਾਵੇਗਾ ਕਿ ਨਸ਼ੀਲਾ ਪਦਾਰਥ ਕੀ ਹੈ ਅਤੇ ਕਿਸ ਕੰਮ ਲਈ ਵਰਤਿਆ ਜਾਂਦਾ ਸੀ।ਐਸ.ਟੀ.ਐਫ ਦੀ ਟੀਮ ਵੱਲੋਂ ਕੋਠੀ ਅਤੇ ਫੈਕਟਰੀ 'ਚ ਮਿਲੇ ਸਾਮਾਨ ਨੂੰ ਜ਼ਬਤ ਕਰ ਆਪਣੇ ਕਬਜ਼ੇ 'ਚ ਲੈ ਲਿਆ ਹੈ।

—PTC News

Related Post