ਦਿੱਲੀ-ਰੋਹਤਕ-ਬਠਿੰਡਾ ਸੈਕਸ਼ਨ ਤੋਂ ਇਲਾਵਾ ਰੇਲ ਟ੍ਰੈਫਿਕ ਮੁੜ ਬਹਾਲ

By  Joshi August 27th 2017 01:20 PM

ਦਿੱਲੀ-ਰੋਹਤਕ-ਬਠਿੰਡਾ ਸੈਕਸ਼ਨ ਤੋਂ ਇਲਾਵਾ ਰੇਲ ਟ੍ਰੈਫਿਕ ਮੁੜ ਬਹਾਲ (Rail Traffic Restored Except Delhi-Rohtak-Bathinda Section ) ਇਸ ਨੂੰ ਆਮ ਲੋਕਾਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਗਿਆ ਹੈ ਕਿ ਹਰਿਆਣਾ-ਪੰਜਾਬ ਅਤੇ ਪੰਜਾਬ-ਰੋਹਤਕ-ਬਠਿੰਡਾ ਸੈਕਸ਼ਨ ਨੂੰ ਛੱਡ ਕੇ ਹਰਿਆਣਾ ਅਤੇ ਪੰਜਾਬ ਵਿਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਬਿਹਤਰ ਹੋਣ ਕਾਰਨ ਪ੍ਰਭਾਵਿਤ ਹੋਈ ਰੇਲ ਟ੍ਰੈਫਿਕ ਮੁੜ ਬਹਾਲ ਹੋਈ ਹੈ। ਦਿੱਲੀ-ਰੋਹਤਕ-ਬਠਿੰਡਾ ਸੈਕਸ਼ਨ ਲਈ ਅਜੇ ਪ੍ਰਵਾਨਗੀ ਦੀ ਉਡੀਕ ਚੱਲ ਰਹੀ ਹੈ। Rail Traffic Restored Except Delhi-Rohtak-Bathinda Section ਹਾਲਾਂਕਿ 25 ਟ੍ਰੇਨਾਂ (ਸੂਚੀ ਵਿੱਚ ਸ਼ਾਮਲ) ਹਨ ਜੋ ਕਿ ਅਜੇ ਬਹਾਲ ਨਹੀਂ ਕੀਤੀਆਂ ਗਈਆਂਹਨ। ਰੇਲ ਗੱਡੀਆਂ ਚੱਲਣ ਨਾਲ ਸੰਬੰਧਿਤ ਜਾਣਕਾਰੀ ਐਨਟੀਈਐਸ ਸਿਸਟਮ 'ਤੇ ਅਪਡੇਟ ਕੀਤੀ ਜਾ ਚੁੱਕੀ ਹੈ। ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਅਪਡੇਟ ਹੋਈ ਜਾਣਕਾਰੀ ਲਈ ਰੇਲਵੇ ਦੀ ਵੈਬਸਾਈਟ' ਤੇ ਜਾਓ। —PTC News

Related Post