ਹਿਮਾਚਲ 'ਚ ਮੀਂਹ ਨੇ ਮਚਾਈ ਤਬਾਹੀ: ਜ਼ਮੀਨ ਖਿਸਕਣ ਕਾਰਨ 5 ਲੋਕਾਂ ਦੀ ਹੋਈ ਮੌਤ

By  Riya Bawa September 27th 2022 02:49 PM -- Updated: September 27th 2022 02:51 PM

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਘਰ ਦੇ ਢਹਿ ਜਾਣ ਕਾਰਨ ਚਾਰ ਨਾਬਾਲਗਾਂ ਸਮੇਤ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਰੋਨਹਟ ਨੇੜੇ ਖਿਜਵਾੜੀ ਪਿੰਡ 'ਚ ਐਤਵਾਰ ਰਾਤ ਨੂੰ ਵਾਪਰੀ।

rain

ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਮਮਤਾ (27), ਉਸ ਦੀਆਂ ਤਿੰਨ ਧੀਆਂ ਅਰੰਗ (2), ਅਮੀਸ਼ਾ (6), ਇਸ਼ੀਤਾ (8) ਅਤੇ ਭਤੀਜੀ ਅਕਾਂਸ਼ਿਕਾ (7) ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਘਰ ਅੰਦਰ ਸੌਂ ਰਿਹਾ ਸੀ।

dead

ਇਹ ਵੀ ਪੜ੍ਹੋ : World Tourism Day 2022: ਘੁੰਮਣ ਦੇ ਹੋ ਸ਼ੌਂਕੀਨ ਤੇ ਇਹ ਥਾਵਾਂ ਹਨ THE BEST, ਜਾਣੋ ਇਸਦੀ ਵਿਸ਼ੇਸ਼ਤਾ

ਦੱਸਣਯੋਗ ਹੈ ਕਿ ਪਿਛਲੇ 48 ਘੰਟਿਆਂ ਵਿੱਚ ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਸੜਕ ਹਾਦਸਿਆਂ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਕੁੱਲ 16 ਲੋਕਾਂ ਦੀ ਮੌਤ ਹੋ ਗਈ ਹੈ, 16 ਜ਼ਖਮੀ ਹੋਏ ਹਨ, ਜਦਕਿ 5 ਲਾਪਤਾ ਹਨ। ਇਸ ਤੋਂ ਪਹਿਲਾਂ, ਰਾਜ ਦੇ ਕੁੱਲੂ ਜ਼ਿਲ੍ਹੇ ਵਿੱਚ ਇੱਕ ਯਾਤਰੀ ਵਾਹਨ (ਟੈਂਪੋ-ਟਰੈਵਲਰ) ਦੇ ਖੱਡ ਵਿੱਚ ਡਿੱਗਣ ਕਾਰਨ ਵਾਰਾਣਸੀ ਦੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦੇ ਤਿੰਨ ਵਿਦਿਆਰਥੀਆਂ ਸਮੇਤ ਸੱਤ ਸੈਲਾਨੀਆਂ ਦੀ ਮੌਤ ਹੋ ਗਈ ਸੀ ਅਤੇ 10 ਜ਼ਖ਼ਮੀ ਹੋ ਗਏ ਸਨ। ਕੁੱਲੂ ਦੇ ਐਸਪੀ ਗੁਰਦੇਵ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਛੇ ਦੀ ਪਛਾਣ ਸੌਰਭ, ਪ੍ਰਿਅੰਕਾ ਗੁਪਤਾ, ਕਿਰਨ, ਰਿਸ਼ਭ ਰਾਜ, ਅੰਸ਼ਿਕਾ ਜੈਨ ਅਤੇ ਆਦਿਤਿਆ ਵਜੋਂ ਹੋਈ ਹੈ।

 

-PTC News

Related Post