ਪੰਜਾਬ 'ਚ ਮੌਸਮ ਦਾ ਬਦਲਿਆ ਮਿਜ਼ਾਜ, ਕਈ ਇਲਾਕਿਆਂ 'ਚ ਹੋ ਰਹੀ ਹੈ ਬਾਰਿਸ਼

By  Jashan A March 27th 2020 10:13 AM

ਅੰਮ੍ਰਿਤਸਰ: ਪੰਜਾਬ 'ਚ ਇੱਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਅੱਜ ਤੜਕਸਾਰ ਤੋਂ ਪੰਜਾਬ ਦੇ ਕਈ ਇਲਾਕਿਆਂ 'ਚ ਬਾਰਿਸ਼ ਪੈ ਰਹੀ ਹੈ। ਪੰਜਾਬ ਦੇ ਅੰਮ੍ਰਿਤਸਰ, ਜਗਰਾਓਂ, ਮੋਹਾਲੀ, ਮਲੇਰਕੋਟਲਾ 'ਚ ਮੀਂਹ ਪੈ ਰਿਹਾ ਹੈ।

ਇਸ ਬਾਰਿਸ਼ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਪੜ੍ਹੋ: ਲੋਕ ਉਠਾ ਰਹੇ ਬਾਰਿਸ਼ ਦਾ ਲੁਤਫ਼, ਇੰਨਾ ਹਿੱਸਿਆਂ 'ਚ ਹੋਏਗੀ ਅਜੇ ਹੋਰ ਭਾਰੀ ਬਾਰਿਸ਼

ਇੱਕ ਪਾਸੇ ਜਿਥੇ ਲੋਕ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਲੜ੍ਹ ਰਹੇ ਹਨ, ਉਥੇ ਹੀ ਇਹ ਬਾਰਿਸ਼ ਲੋਕਾਂ ਲਈ ਮੁਸ਼ਕਿਲਾਂ ਖੜੀਆਂ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਲੋਕਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਸੇਵਾਵਾਂ ਦੀ ਕਿੱਲਤ ਆ ਰਹੀ ਹੈ।

ਫਸਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਰਿਸ਼ ਕਾਰਨ ਕਣਕ ਦੀ ਫਸਲ ਜ਼ਿਆਦਾ ਪ੍ਰਭਾਵਿਤ ਹੋਵੇਗੀ, ਕਿਉਂਕਿ ਫ਼ਸਲ ਪੱਕ ਰਹੀ ਹੈ, ਜੇਕਰ ਤੇਜ਼ ਬਾਰਿਸ਼ ਹੁੰਦੀ ਹੈ ਤਾਂ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀਆਂ ਇਹ ਫਸਲਾਂ ਬਰਬਾਦ ਹੋ ਜਾਣਗੀਆਂ।

-PTC News

Related Post