ਨਾਜਾਇਜ਼ ਸੰਬੰਧਾਂ 'ਚ ਰੋੜਾ ਬਣ ਰਹੇ ਪਤੀ 'ਤੇ ਪਤਨੀ ਨੇ ਸੁੱਟਿਆ ਤੇਜ਼ਾਬ, ਹੋਈ 10 ਸਾਲ ਦੀ ਸਜ਼ਾ

By  Jashan A March 14th 2019 01:55 PM -- Updated: March 14th 2019 03:25 PM

ਨਾਜਾਇਜ਼ ਸੰਬੰਧਾਂ 'ਚ ਰੋੜਾ ਬਣ ਰਹੇ ਪਤੀ 'ਤੇ ਪਤਨੀ ਨੇ ਸੁੱਟਿਆ ਤੇਜ਼ਾਬ, ਹੋਈ 10 ਸਾਲ ਦੀ ਸਜ਼ਾ,ਜੈਪੁਰ: ਅਕਸਰ ਹੀ ਕਿਹਾ ਜਾਂਦਾ ਹੈ ਕਿ ਪਿਆਰ ਸੱਚਾ ਰਿਸ਼ਤਾ ਹੈ, ਜੋ ਦੋ ਰੂਹਾਂ ਨੂੰ ਇੱਕ ਕਰ ਦਿੰਦਾ ਹੈ। ਪਰ ਕੁਝ ਲੋਕ ਪਿਆਰ 'ਚ ਪਾਗਲ ਹੋ ਕੇ ਆਪਣੇ ਰਿਸ਼ਤੇ ਤੱਕ ਖਰਾਬ ਕਰ ਲੈਂਦੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਰਾਜਸਥਾਨ ਦੇ ਜੈਪੁਰ 'ਚ, ਜਿਥੇ ਇੱਕ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਜਨਵਰੀ 2017 ਨੂੰ ਨਾਜਾਇਜ਼ ਸੰਬੰਧਾਂ 'ਚ ਰੋੜਾ ਬਣ ਰਹੇ ਪਤੀ ਸਲੀਮ ਖਾਨ 'ਤੇ ਤੇਜ਼ਾਬ ਸੁੱਟ ਕੇ ਉਸ ਨੂੰ ਅੰਨ੍ਹਾ ਬਣਾਉਣ ਵਾਲੀ ਪਤਨੀ ਨੂੰ ਸਜ਼ਾ ਸੁਣਾਈ ਹੈ।

ਹੋਰ ਪੜ੍ਹੋ:ਚੰਡੀਗੜ੍ਹ :ਪੰਜਾਬ ਪੁਲਿਸ ਦੇ AIG ਨੂੰ ਰਿਸ਼ਵਤ ਲੈਣ ਦੇ ਮਾਮਲੇ ‘ਚ ਤਿੰਨ ਸਾਲ ਦੀ ਹੋਈ ਸਜ਼ਾ

ਉਸ ਦੇ ਨਾਲ ਪ੍ਰੇਮੀ ਵੀ ਦੋਸ਼ੀ ਬਣਿਆ ਹੈ।ਮਿਲੀ ਜਾਣਕਾਰੀ ਮੁਤਾਬਕ ਕੋਰਟ ਨੇ ਸਲੀਮ ਖਾਨ ਦੀ ਪਤਨੀ ਗੁਲਸ਼ਨ ਬਾਨੋ ਅਤੇ ਉਸ ਦੇ ਪ੍ਰੇਮੀ ਮੁਹੰਮਦ ਸਲੀਮ ਨੂੰ 10-10 ਸਾਲ ਦੀ ਕੈਦ ਅਤੇ 10-10 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਪੀੜਤ ਦੀ ਪਤਨੀ ਅਤੇ ਦੋਸ਼ੀ 'ਚ ਨਾਜਾਇਜ਼ ਸੰਬੰਧ ਸਨ।

ਗੁਲਸ਼ਨ ਬਾਨੋ ਆਪਣੇ ਬੇਟੇ ਅਤੇ ਚਾਰ ਬੇਟੀਆਂ ਨੂੰ ਛੱਡ ਪ੍ਰੇਮੀ ਨਾਲ ਜਮਵਾਰਾਮਗੜ੍ਹ ਰੋਡ 'ਤੇ ਰਹਿ ਰਹੀ ਸੀ। ਪੁਲਿਸ ਨੇ ਸਲੀਮ ਨੂੰ 8 ਜਨਵਰੀ ਅਤੇ ਗੁਲਸ਼ਨ ਨੂੰ 9 ਜਨਵਰੀ 2017 ਨੂੰ ਗ੍ਰਿਫਤਾਰ ਕੀਤਾ ਸੀ।ਜਿਸ ਤੋਂ ਬਾਅਦ ਤਕਰੀਬਨ 2 ਸਾਲ ਚੱਲੇ ਇਸ ਕੇਸ 'ਚ ਦੋਸ਼ੀਆਂ ਨੂੰ ਹੁਣ 10-10 ਸਾਲ ਦੀ ਸਜ਼ਾ ਹੋਈ।

-PTC News

Related Post