28 ਸਾਲਾਂ ਬਾਅਦ ਰਾਜਸਥਾਨ ਦੇ ਕਿਸਾਨ ਭਾਰਤ-ਪਾਕਿ ਸਰਹੱਦ 'ਤੇ ਕਰ ਸਕਣਗੇ ਖੇਤੀ, ਇਹ ਹੋਣਗੀਆਂ ਸ਼ਰਤਾਂ

By  Baljit Singh July 4th 2021 12:37 PM

ਨਵੀਂ ਦਿੱਲੀ: ਰਾਜਸਥਾਨ ਦੇ ਕਿਸਾਨ ਵੀ ਭਾਰਤ-ਪਾਕਿਸਤਾਨ ਸਰਹੱਦ 'ਤੇ ਪੰਜਾਬ ਦੀ ਤਰਜ਼ 'ਤੇ ਖੇਤੀ ਕਰ ਸਕਣਗੇ। ਬਾਰਡਰ ਸਕਿਓਰਿਟੀ ਫੋਰਸ ਨੇ ਖੇਤੀ ਦੀ ਆਗਿਆ ਦੇਣ ਦੀ ਗੱਲ ਕਹੀ ਹੈ। ਕੁਝ ਦਿਨ ਪਹਿਲਾਂ ਬਾੜਮੇਰ ਸੈਕਟਰ ਦੇ ਡੀਆਈਜੀ ਨੇ ਚੌਹਟਨ ਦੇ ਸਰਲਾ ਖੇਤਰ ਵਿਚ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ। ਬਾਰਡਰ ਸਕਿਓਰਿਟੀ ਫੋਰਸ ਨੇ ਖੇਤੀਬਾੜੀ ਲਈ ਖੋਲ੍ਹਣ ਲਈ ਸਰਹੱਦ 'ਤੇ ਨਵੇਂ ਗੇਟ ਲਗਾਏ ਹਨ। 28 ਸਾਲਾਂ ਬਾਅਦ ਇੱਥੇ ਦੇ ਕਿਸਾਨ ਫਿਰ ਤੋਂ ਆਪਣੇ ਖੇਤ ਵਿਚ ਖੇਤੀ ਕਰ ਸਕਣਗੇ।

ਪੜੋ ਹੋਰ ਖਬਰਾਂ: ਹੋਰ ਵਧਿਆ ਬਿਜਲੀ ਸੰਕਟ, ਤਲਵੰਡੀ ਸਾਬੋ ਦਾ ਇਕ ਹੋਰ ਯੂਨਿਟ ਹੋਇਆ ਬੰਦ

ਤੁਹਾਨੂੰ ਦੱਸ ਦੇਈਏ ਕਿ ਬਹੁਤ ਸਾਰੇ ਕਿਸਾਨ ਅਜਿਹੇ ਹਨ, ਜਿਨ੍ਹਾਂ ਦੀ 80 ਪ੍ਰਤੀਸ਼ਤ ਜ਼ਮੀਨ ਤਾਰਬੰਦੀ ਅਤੇ ਜ਼ੀਰੋ ਪੁਆਇੰਟ ਦੇ ਵਿਚਕਾਰ ਹੈ। ਨਾ ਤਾਂ ਇਨ੍ਹਾਂ ਕਿਸਾਨਾਂ ਨੂੰ 28 ਸਾਲਾਂ ਬੀਤ ਜਾਣ ਦੇ ਬਾਅਦ ਮੁਆਵਜ਼ਾ ਮਿਲਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਕਿਸਾਨ ਇਸ ਲਈ ਲਗਾਤਾਰ ਮੰਗ ਕਰ ਰਹੇ ਸਨ।

ਪੜੋ ਹੋਰ ਖਬਰਾਂ: ਫਿਲੀਪੀਨਜ਼ 'ਚ ਲੈਂਡਿੰਗ ਦੌਰਾਨ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 85 ਲੋਕ ਸਨ ਸਵਾਰ

ਸਾਲ 2013 ਵਿਚ, ਹਾਈ ਕੋਰਟ ਨੇ ਇਕ ਫੈਸਲੇ ਵਿਚ ਕਿਹਾ ਸੀ ਕਿ ਅਜਿਹੇ ਕਿਸਾਨਾਂ ਨੂੰ ਜਾਂ ਤਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਜਾਂ ਫਿਰ ਖੇਤੀ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਹੁਣ ਬਾਰਡਰ ਸਕਿਓਰਿਟੀ ਫੋਰਸ ਨੇ ਕਿਸਾਨਾਂ ਨੂੰ ਖੇਤੀ ਕਰਨ ਦਾ ਅਧਿਕਾਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1992 ਵਿਚ ਇਸ ਤਰ੍ਹਾਂ ਪ੍ਰਭਾਵਿਤ ਹੋਏ ਕਿਸਾਨਾਂ ਦੀ ਗਿਣਤੀ 1959 ਦੇ ਆਸ ਪਾਸ ਸੀ, ਪਰ ਹੁਣ ਪ੍ਰਭਾਵਿਤ ਕਿਸਾਨਾਂ ਦੀ ਗਿਣਤੀ ਵੱਧ ਕੇ 10 ਹਜ਼ਾਰ ਦੇ ਕਰੀਬ ਹੋ ਗਈ ਹੈ। ਰਾਮਸਰ ਸੇਦਵਾ ਚੌਹਟਨ ਗਦੜਾ ਖੇਤਰ ਦੇ ਕਿਸਾਨ ਸਰਹੱਦ 'ਤੇ ਪ੍ਰਭਾਵਿਤ ਹਨ। ਉਹ ਕਿਸਾਨ ਜਿਨ੍ਹਾਂ ਦੇ ਖੇਤ ਤਾਰਬੰਦੀ ਅਤੇ ਜ਼ੀਰੋ ਫੈਂਸਿੰਗ ਦੇ ਨਜ਼ਦੀਕ ਹਨ, ਉਨ੍ਹਾਂ ਕਿਸਾਨਾਂ ਨੂੰ ਪਾਸ ਕਰਾਉਣ ਲਈ ਆਪਣੀ ਜਮ੍ਹਾਂਬੰਦੀ ਅਤੇ ਆਈਡੀ ਕਾਰਡ ਸਰਹੱਦੀ ਚੌਕੀਆਂ 'ਤੇ ਜਮ੍ਹਾ ਕਰਵਾਉਣੇ ਪੈਣਗੇ। ਉਸ ਤੋਂ ਬਾਅਦ ਉਸ ਦੀ ਫੋਟੋ ਵਾਲਾ ਇੱਕ ਆਈਡੀ ਕਾਰਡ ਬੀਐੱਸਐੱਫ ਦੁਆਰਾ ਬਣਾਇਆ ਜਾਵੇਗਾ।

ਪੜੋ ਹੋਰ ਖਬਰਾਂ: ਅੱਜ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਰੋਜ਼ ਬਣ ਰਿਹੈ ਨਵਾਂ ਰਿਕਾਰਡ

ਆਉਣ ਜਾਣ ਦਾ ਸਮਾਂ ਹੋਵੇਗਾ ਤੈਅ

ਕਿਸਾਨਾਂ ਨੂੰ ਸਵੇਰੇ 9:00 ਵਜੇ ਖੇਤੀ ਲਈ ਦਾਖਲਾ ਦਿੱਤਾ ਜਾਵੇਗਾ ਅਤੇ ਫਿਰ ਸ਼ਾਮ 5 ਵਜੇ ਸਖਤ ਜਾਂਚ ਨਾਲ ਵਾਪਸ ਪਰਤਾਇਆ ਜਾਵੇਗਾ। ਕਿਸਾਨ 8 ਘੰਟੇ ਆਪਣੇ ਖੇਤਾਂ ਵਿਚ ਖੇਤੀ ਕਰ ਸਕਣਗੇ, ਔਰਤਾਂ ਨੂੰ ਵੀ ਖੇਤੀ ਲਈ ਜਾਣ ਦੀ ਆਗਿਆ ਹੈ ਅਤੇ ਇਸ ਦੇ ਲਈ ਬਾਰਡਰ ਸਕਿਓਰਿਟੀ ਫੋਰਸ ਬਲੂ ਪੀਸ ਉੱਤੇ ਇੱਕ ਵੱਖਰਾ ਕਮਰਾ ਤਿਆਰ ਕਰ ਰਹੀ ਹੈ।

-PTC News

Related Post