ਬਾੜਮੇਰ ਹਾਦਸਾ : ਡੇਢ ਮਿੰਟ ਵਿੱਚ ਪੰਡਾਲ ਢਹਿ-ਢੇਰੀ , ਮੁੱਖ ਮੰਤਰੀ ਗਹਿਲੋਤ ਵੱਲੋਂ ਮੁਆਵਜ਼ੇ ਦਾ ਐਲਾਨ

By  Shanker Badra June 24th 2019 02:51 PM

ਬਾੜਮੇਰ ਹਾਦਸਾ : ਡੇਢ ਮਿੰਟ ਵਿੱਚ ਪੰਡਾਲ ਢਹਿ-ਢੇਰੀ , ਮੁੱਖ ਮੰਤਰੀ ਗਹਿਲੋਤ ਵੱਲੋਂ ਮੁਆਵਜ਼ੇ ਦਾ ਐਲਾਨ:ਰਾਜਸਥਾਨ : ਰਾਜਸਥਾਨ ਦੇ ਬਾੜਮੇਰ ਵਿਖੇ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਪੰਡਾਲ ਡੇਢ ਮਿੰਟ ਵਿੱਚ ਹੀ ਢਹਿ-ਢੇਰੀ ਹੋ ਗਿਆ ਹੈ। ਇਸ ਦੌਰਾਨ 15 ਲੋਕਾਂ ਦੀ ਮੌਤ ਹੋ ਗਈ ਅਤੇ ਲਗਪਗ 55 ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Rajasthan Pandal Collapse Incident In Barmer , 15 deaths
ਬਾੜਮੇਰ ਹਾਦਸਾ : ਡੇਢ ਮਿੰਟ ਵਿੱਚ ਪੰਡਾਲ ਢਹਿ-ਢੇਰੀ , ਮੁੱਖ ਮੰਤਰੀ ਗਹਿਲੋਤ ਵੱਲੋਂ ਮੁਆਵਜ਼ੇ ਦਾ ਐਲਾਨ

ਦਰਅਸਲ ’ਚ ਹਨੇਰੀ ਆਉਣ ਕਾਰਨ ਲੋਕ ਤੇਜ਼ੀ ਨਾਲ ਪੰਡਾਲ ਹੇਠਾਂ ਇਕੱਠੇ ਹੋਣ ਲੱਗੇ ਤੇ ਜਿਸ ਨੂੰ ਉਨ੍ਹਾਂ ਪਨਾਹ ਦੇਣ ਵਾਲੀ ਛੱਤ ਸਮਝਿਆ, ਉਹ ਮੌਤ ਦੀ ਚਾਦਰ ਬਣ ਗਈ।ਇਸ ਮੌਕੇ ਲੋਕਾਂ ਨੇ ਦੱਸਿਆ ਕਿ ਝੱਖੜ ਤੇ ਮੀਂਹ ਪੈਣ ਨਾਲ ਪੰਡਾਲ ਪੂਰੀ ਤਰ੍ਹਾਂ ਢਹਿ ਗਿਆ ਹੈ।

Rajasthan Pandal Collapse Incident In Barmer , 15 deaths
ਬਾੜਮੇਰ ਹਾਦਸਾ : ਡੇਢ ਮਿੰਟ ਵਿੱਚ ਪੰਡਾਲ ਢਹਿ-ਢੇਰੀ , ਮੁੱਖ ਮੰਤਰੀ ਗਹਿਲੋਤ ਵੱਲੋਂ ਮੁਆਵਜ਼ੇ ਦਾ ਐਲਾਨ

ਇਸ ਘਟਨਾ ਤੋਂ ਬਾਅਦ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੰਡਾਲ ਡਿੱਗਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਜਾਂਚ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਹਾਦਸੇ ਸਮੇਂ ਪੰਡਾਲ ਵਿੱਚ 400 ਦੇ ਕਰੀਬ ਲੋਕ ਹਾਜ਼ਰ ਸਨ।

Rajasthan Pandal Collapse Incident In Barmer , 15 deaths
ਬਾੜਮੇਰ ਹਾਦਸਾ : ਡੇਢ ਮਿੰਟ ਵਿੱਚ ਪੰਡਾਲ ਢਹਿ-ਢੇਰੀ , ਮੁੱਖ ਮੰਤਰੀ ਗਹਿਲੋਤ ਵੱਲੋਂ ਮੁਆਵਜ਼ੇ ਦਾ ਐਲਾਨ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੁਕਤਸਰ ਸਾਹਿਬ ‘ਚ 5 ਸਾਲ ਦੀ ਬੱਚੀ ਨਾਲ 20 ਸਾਲ ਦੇ ਲੜਕੇ ਨੇ ਕੀਤਾ ਜ਼ਬਰ -ਜਨਾਹ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਨੂੰ ਮੁਆਵਜ਼ੇ ਵਜੋਂ 5-5 ਲੱਖ ਰੁਪਏ, ਉਥੇ ਜ਼ਖ਼ਮੀਆਂ ਲਈ 2-2 ਲੱਖ ਰੁਪਏ ਦੇਣ ਦੇ ਐਲਾਨ ਕੀਤਾ ਹੈ।ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ 'ਤੇ ਸ਼ੋਕ ਪ੍ਰਗਟਾਇਆ ਹੈ।

-PTCNews

Related Post