ਟੀਵੀ ਸ਼ੋਅ 'ਚ ਘਬਰਾਈ ਭਾਰਤੀ ਸਿੰਘ , ਡਰ ਕੇ ਪਾਇਆ ਰੌਲਾ !

By  Joshi May 30th 2018 07:41 PM -- Updated: May 31st 2018 08:58 AM

ਮਨੋਰੰਜਨ ਜਗਤ ਦੀਆਂ ਕਾਮੇਡੀਅਨ ਹਸਤੀਆਂ ਦੀ ਵੀ ਜ਼ਿੰਦਗੀ ਕੁਝ ਨਿਰਾਲੀ ਜਿਹੀ ਹੈ। ਕਦੇ ਇਹ ਰੋਂਦਿਆਂ ਨੂੰ ਵੀ ਹਸਾ ਦੇਣ ਦਾ ਕੰਮ ਕਰਦੇ ਹਨ ਤੇ ਕਦੇ ਕਦੇ ਇਹ ਆਪ ਵੀ ਮਾਯੂਸੀ ਵਿੱਚ ਚਲੇ ਜਾਇਆ ਕਰਦੇ ਹਨ ।rajeev khandelwal faints sangeen se namkeen tak bharti singh shocksਅਸੀਂ ਗੱਲ ਕਰ ਰਹੇ ਹਾਸਿਆਂ ਦੀ ਰਾਣੀ ਕਾਮੇਡੀਅਨ ਭਾਰਤੀ ਸਿੰਘ ਦੀ। ਪਿਛਲੇ ਦਿਨੀ ਭਾਰਤੀ ਸਿੰਘ ਆਪਣੇ ਪਤੀ ਦੇ ਨਾਲ ਇੱਕ ਸ਼ੋਅ ਵਿੱਚ ਗਈ ਜੋ ਕਿ ਰਾਜੀਵ ਖੰਡੇਲਵਾਲ ਦਾ ਸ਼ੋਅ ਹੈ।ਇਸ ਦਾ ਨਾਮ ਹੈ ਜਜ਼ਬਾਤ ਸੰਗੀਨ ਸੇ ਨਮਕੀਨ ਤੱਕ!rajeev khandelwal faints sangeen se namkeen tak bharti singh shocksਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਅ ਵਿੱਚ ਕਈ ਟੀਵੀ ਸਿਤਾਰਿਆਂ ਨੂੰ ਬੁਲਾਇਆ ਜਾ ਚੁੱਕਾ ਹੈ ਪਰ ਜਦੋਂ ਭਾਰਤੀ ਸਿੰਘ ਦੀ ਵਾਰੀ ਆਈ ਤਾਂ ਉਹ ਆਪਣੇ ਪਤੀ ਨਾਲ ਇਸ ਸ਼ੋਅ ਵਿੱਚ ਪਹੁੰਚੀ ।rajeev khandelwal faints sangeen se namkeen tak bharti singh shocksਟੀਵੀ ਸਿਤਾਰਿਆਂ ਦੇ ਮਿੱਠੇ ਕੌੜੇ ਤਜ਼ੁਰਬੇ ਭਾਵੁਕ ਪਲਾਂ ਅਤੇ ਭਾਵਨਾਵਾਂ ਵਿਅਕਤ ਕਰਨ ਲਈ ਬਣੇ ਇਸ ਸ਼ੋਅ ਵਿੱਚ ਜਦੋਂ ਆਪਣੇ ਜ਼ਜ਼ਬਾਤਾਂ ਨੂੰ ਪ੍ਰਗਟ ਕਰ ਰਹੀ ਸੀ ਉਦੋਂ ਹੀ ਰਾਜੀਵ ਖੰਡੇਲਵਾਲ ਬੇਹੋਸ਼ ਹੋ ਕੇ ਡਿੱਗ ਪਏ। ਜਿਸਨੂੰ ਵੇਖ ਕੇ ਭਾਰਤੀ ਹੱਕੀ ਬੱਕੀ ਰਹਿ ਗਈ ਅਤੇ ਐਨਾ ਘਬਰਾ ਗਈ ਕਿ ਚੀਕ ਚਿਹਾੜਾ ਪਾਉਣ ਲੱਗ ਪਈ।rajeev khandelwal faints sangeen se namkeen tak bharti singh shocksਪਰ ਇਹ ਮਹਿਜ਼ ਹਾਸੇ ਮਜ਼ਾਕ ਦਾ ਹਿੱਸਾ ਨਿਕਲਿਆ ਪਰ ਇਸ ਹਾਸੇ ਦਾ ਜੋ ਅਸਰ ਭਾਰਤੀ 'ਤੇ ਹੋਇਆ ਉਹ ਵਾਕੇਈ ਹੈਰਾਨੀ ਭਰਿਆ ਸੀ। ਲੋਕਾਂ ਨੂੰ ਹਸਾਉਣ ਵਾਲੀ ਭਾਰਤੀ ਦਾ ਡਰ ਨਾਲ ਘਬਰਾ ਕੇ ਰੌਲਾ ਪਾ ਦੇਣਾ ਇਸ ਗੱਲ ਦਾ ਗਵਾਹ ਹੈ ਕਿ ਟੀਵੀ 'ਤੇ ਮੀਡਿਆ ਕਲਾਕਾਰ ਵੀ ਨਿੱਜ਼ੀ ਜ਼ਿੰਦਗੀ ਵਿੱਚ ਸੰਜੀਦਾ ਹੁੰਦੇ ਹਨ।

—PTC News

Related Post