ਲੱਦਾਖ : ਰਾਜਨਾਥ ਦਾ ਪਾਕਿਸਤਾਨ 'ਤੇ ਵੱਡਾ ਹਮਲਾ , ਕਸ਼ਮੀਰ ਕਦੋਂ ਪਾਕਿਸਤਾਨ ਦਾ ਹਿੱਸਾ ਸੀ, ਜਿਸ ਕਰਕੇ ਰੋ ਰਹੇ ਹੋ

By  Shanker Badra August 29th 2019 12:20 PM

ਲੱਦਾਖ : ਰਾਜਨਾਥ ਦਾ ਪਾਕਿਸਤਾਨ 'ਤੇ ਵੱਡਾ ਹਮਲਾ , ਕਸ਼ਮੀਰ ਕਦੋਂ ਪਾਕਿਸਤਾਨ ਦਾ ਹਿੱਸਾ ਸੀ, ਜਿਸ ਕਰਕੇ ਰੋ ਰਹੇ ਹੋ:ਜੰਮੂ ਕਸ਼ਮੀਰ : ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਲੱਦਾਖ ਦੀ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਣ ਲਈ ਅੱਜ ਲੇਹ ਪਹੁੰਚੇ ਹਨ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਲੱਦਾਖ ਨੂੰ ਕੇਂਦਰ ਸ਼ਾਸਿਤ ਸੂਬਾ ਬਣਾਉਣ ਮਗਰੋਂ ਆਪਣੇ ਪਹਿਲੇ ਦੌਰੇ ’ਤੇ ਰੱਖਿਆ ਮੰਤਰੀ ਪਾਕਿਸਤਾਨ-ਚੀਨ ਨਾਲ ਲੱਗਦੀ ਸਰਹੱਦ ਦੇ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਲੈਣਗੇ।

 Rajnath Singh in LEH: POK and Gilgit-Baltistan are illegally occupied by Pakistan ਲੱਦਾਖ : ਰਾਜਨਾਥ ਦਾ ਪਾਕਿਸਤਾਨ 'ਤੇ ਵੱਡਾ ਹਮਲਾ , ਕਸ਼ਮੀਰ ਕਦੋਂ ਪਾਕਿਸਤਾਨ ਦਾ ਹਿੱਸਾ ਸੀ, ਜਿਸ ਕਰਕੇ ਰੋ ਰਹੇ ਹੋ

ਇਸ ਦੌਰਾਨ ਲੇਹ ’ਚ ਡੀਆਰਡੀਓ ਦੇ 26ਵੇਂ ਲੱਦਾਖੀ ਕਿਸਾਨ, ਜਵਾਨ ਤੇ ਵਿਗਿਆਨ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਕਰੜੇ ਹੱਥੀਂ ਲਿਆ ਹੈ। ਰਾਜਨਾਥ ਸਿੰਘ ਨੇ ਕਿਹਾ ਹੈ ਕਿ ਮੈਂ ਪਾਕਿਸਤਾਨ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕਸ਼ਮੀਰ ਕਦੋਂ ਉਨ੍ਹਾਂ ਦਾ ਸੀ ਜਿਸ ਨੂੰ ਲੈ ਕੇ ਪਾਕਿ ਰੋ ਰਿਹਾ ਹੈ।ਜੇ ਪਾਕਿਸਤਾਨ ਬਣ ਜਾਂਦਾ ਹੈ ਤਾਂ ਅਸੀਂ ਤੁਹਾਡੀ ਹੋਂਦ ਦਾ ਸਨਮਾਨ ਕਰਦੇ ਹਾਂ।ਪਾਕਿਸਤਾਨ ਦਾ ਕਸ਼ਮੀਰ 'ਤੇ ਕੋਈ ਅਧਿਕਾਰ ਨਹੀਂ ਹੈ।

Rajnath Singh in LEH: POK and Gilgit-Baltistan are illegally occupied by Pakistan ਲੱਦਾਖ : ਰਾਜਨਾਥ ਦਾ ਪਾਕਿਸਤਾਨ 'ਤੇ ਵੱਡਾ ਹਮਲਾ , ਕਸ਼ਮੀਰ ਕਦੋਂ ਪਾਕਿਸਤਾਨ ਦਾ ਹਿੱਸਾ ਸੀ, ਜਿਸ ਕਰਕੇ ਰੋ ਰਹੇ ਹੋ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 114ਵਾਂ ਜਨਮ ਦਿਨ

ਜ਼ਿਕਰਯੋਗ ਹੈ ਜੰਮੂ-ਕਸ਼ਮੀਰ ਤੇ ਲੱਦਾਖ ਦੇ ਕੇਂਦਰ ਸ਼ਾਸਿਤ ਸੂਬਾ ਹੋਣ ਤੋਂ ਬਾਅਦ ਰੱਖਿਆ ਮੰਤਰੀ ਦਾ ਇਹ ਲੇਹ ਦਾ ਪਹਿਲਾ ਦੌਰਾ ਹੈ। ਇਸ ਦੌਰਾਨ ਰੱਖਿਆ ਮੰਤਰੀ ਸਥਾਨਕ ਤੇ ਫ਼ੌਜੀ ਅਧਿਕਾਰੀਆਂ ਨੂੰ ਮਿਲਣਗੇ ਤੇ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨਗੇ।

-PTCNews

Related Post