ਰਜਨੀਕਾਂਤ ਆਖਿਰ ਕਿਉਂ ਕਰ ਰਹੇ ਹਨ ਰਾਜਨੀਤੀ 'ਚ ਐਂਟਰੀ?

By  Joshi January 1st 2018 11:29 AM

Rajnikanth confirms entry into politics: ਰਾਜਨੀਤੀ 'ਚ ਪ੍ਰਵੇਸ਼ ਕਰਨ ਦੀਆਂ ਸਾਰੀਆਂ ਅਟਕਲਾਂ 'ਤੇ ਵਿਰਾਮ ਲਗਾਉਂਦੇ ਹੋਏ ਅੱਜ ਤਾਮਿਲ ਅਦਾਕਾਰ ਰਜਨੀਕਾਂਤ ਨੇ ਵੀ ਚੋਣਾਂ ਲੜ੍ਹਣ ਦਾ ਐਲਾਨ ਕਰ ਦਿੱਤਾ ਹੈ। ਰਜਨੀਕਾਂਤ ਨੇ ਅਲੱਗ ਪਾਰਟੀ ਬਣਾ ਕੇ ਸੂਬੇ ਦੀਆਂ ਸਾਰੀਆਂ ੨੩੪ ਸੀਟਾਂ 'ਤੇ ਚੋਣਾਂ ਲੜ੍ਹਣ ਦਾ ਐਲਾਨ ਕੀਤਾ ਹੈ। ਹਾਂਲਾਕਿ, ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸਥਾਨਕ ਚੋਣਾਂ 'ਚ ਭਾਗ ਨਹੀਂ ਲਵੇਗੀ।

Rajnikanth confirms entry into politics: ਰਜਨੀਕਾਂਤ ਆਖਿਰ ਕਿਉਂ ਕਰ ਰਹੇ ਰਾਜਨੀਤੀ 'ਚ ਐਂਟਰੀ?ਆਪਣੇ ਪ੍ਰਸ਼ੰਸਕਾਂ ਦੇ ਨਾਲ ਛੇ ਦਿਨ ਤੱਕ ਚੱਲਣ ਵਾਲੇ ਫੋਟੋ ਸੈਸ਼ਨ ਪ੍ਰੋਗਰਾਮ ਦੇ ਪਹਿਲੇ ਦਿਨ ਉਹਨਾਂ ਨੇ ਕਿਹਾ ਸੀ ਕਿ ਉਹ ਰਾਜਨੀਤੀ 'ਚ ਪ੍ਰਵੇਸ਼ ਨੂੰ ਲੈ ਕੇ ਦੁਵਿਧਾ 'ਚ ਹਨ। ਰਜਨੀਕਾਂਤ ਦੇ ਇਸ ਐਲਾਨ ਦੁ ਨਾਲ ਹੀ ਉਹਨਾਂ ਦੇ ਸਮਰਥਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। |

Rajnikanth confirms entry into politics: ਕਿਉਂ ਆਉਣਾ ਚਾਹੁੰਦੇ ਹਨ ਰਜਨੀਕਾਂਤ ਰਾਜਨੀਤੀ 'ਚ?

ਰਜਨੀਕਾਂਤ ਦਾ ਰਾਜਨੀਤੀ 'ਚ ਆਉਣਾ ਸਿਰਫ ਤਾਮਿਲਨਾਡੂ ਦੀ ਨਹੀਂ, ਬਲਕਿ ਦੇਸ਼ ਦੀ ਰਾਜਨੀਤੀ 'ਚ ਵੀ ਵੱਡੀ ਹਲਚਲ ਮੰਨ੍ਹੀ ਜਾ ਰਹੀ ਹੈ। ਦੱਸ ਦੇਈਏ ਕਿ ਤਾਮਿਲਨਾਡੂ ਦੀ ਰਾਜਨੀਤੀ 'ਚ ਵੀ ਇਸ ਸਮੇਂ ਉਥਲ ਪੁਥਲ ਮਚੀ ਹੋਈ ਹੈ।

Rajnikanth confirms entry into politics: ਰਜਨੀਕਾਂਤ ਆਖਿਰ ਕਿਉਂ ਕਰ ਰਹੇ ਰਾਜਨੀਤੀ 'ਚ ਐਂਟਰੀ?Rajnikanth confirms entry into politics: ਰਜਨੀਕਾਂਤ ਦਾ ਮੰਨਣਾ ਹੈ ਕਿ ਲੋਕਤੰਤਰ ਬੁਰੀ ਸਥਿਤੀ 'ਚ ਹੈ ਅਤੇ ਇਸ ਸਮੇਂ ਤਾਂ ਕਰ ਕੇ ਉਹ ਰਾਜਨੀਤੀ 'ਚ ਆਉਣਾ ਚਾਹੁੰਦੇ ਹਨ।

ਉਹਨਾਂ ਕਿਹਾ," ਮੈਂ ਨਿਸ਼ਚਿਤ ਰੂਪ 'ਚ ਰਾਜਨੀਤੀ 'ਚ ਪ੍ਰਵੇਸ਼ ਕਰਨਾ ਚਾਹੁੰਦੀ ਹਾਂ, ਇਹ ਸਮੇਂ ਦੀ ਮੰਗ ਹੈ"। ਉਹਨਾਂ ਕਿਹਾ ਕਿ ਮੈਂ ਆਪਣੀ ਇੱਕ ਰਾਜਨੀਤਕ ਪਾਰਟੀ ਬਣਾਵਾਂਗਾ ਅਤੇ ਤਾਮਿਲਨਾਡੂ ਦੀਆਂ ਸਾਰੀਆਂ 234 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਲੜ੍ਹੇਗੀ।

—PTC News

Related Post