ਰਾਜਪੁਰਾ : ਦੁਕਾਨ ਤੋਂ ਸਮਾਨ ਲੈਣ ਗਏ ਦੋ ਸਕੇ ਭਰਾ ਅਗਵਾ , ਪਿੰਡ ਵਾਸੀਆਂ ਨੇ ਪਟਿਆਲਾ -ਰਾਜਪੁਰਾ ਰੋਡ 'ਤੇ ਲਾਇਆ ਧਰਨਾ

By  Shanker Badra July 23rd 2019 01:11 PM

ਰਾਜਪੁਰਾ : ਦੁਕਾਨ ਤੋਂ ਸਮਾਨ ਲੈਣ ਗਏ ਦੋ ਸਕੇ ਭਰਾ ਅਗਵਾ , ਪਿੰਡ ਵਾਸੀਆਂ ਨੇ ਪਟਿਆਲਾ -ਰਾਜਪੁਰਾ ਰੋਡ 'ਤੇ ਲਾਇਆ ਧਰਨਾ:ਰਾਜਪੁਰਾ : ਰਾਜਪੁਰਾ ਦੇ ਨਜ਼ਦੀਕ ਪਿੰਡ ਖੇੜੀ ਗੰਡਿਆ ਵਿਖੇ ਬੀਤੀ ਸ਼ਾਮ ਦੋ ਸਕੇ ਭਰਾ ਦੇ ਭੇਦਭਰੀ ਹਾਲਤ 'ਚ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਬੱਚਿਆਂ ਦੀ ਉਮਰ 12 ਸਾਲ ਤੇ 8 ਸਾਲ ਦੱਸੀ ਜਾ ਰਹੀ ਹੈ।ਇਸ ਸੰਬੰਧੀ ਬੱਚਿਆਂ ਦੇ ਮਾਪੇ ਅਗਵਾਕਾਰੀ ਦਾ ਦੋਸ਼ ਲਾ ਰਹੇ ਹਨ। [caption id="attachment_321244" align="aligncenter" width="300"]Rajpura Near Village two Brother Kidnapping , Villagers Patiala-Rajpura Road Protest ਰਾਜਪੁਰਾ : ਦੁਕਾਨ ਤੋਂ ਸਮਾਨ ਲੈਣ ਗਏ ਦੋ ਸਕੇ ਭਰਾ ਅਗਵਾ , ਪਿੰਡ ਵਾਸੀਆਂ ਨੇ ਪਟਿਆਲਾ -ਰਾਜਪੁਰਾ ਰੋਡ 'ਤੇ ਲਾਇਆ ਧਰਨਾ[/caption] ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਜਸਨਦੀਪ ਸਿੰਘ (10) ਅਤੇ ਹਸਨਦੀਪ ਸਿੰਘ (6) ਬੀਤੀ ਸ਼ਾਮ ਘਰੋਂ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਗਏ ਸਨ ਪਰ ਜਦੋਂ ਬੱਚੇ ਕਾਫ਼ੀ ਦੇਰ ਤੱਕ ਘਰ ਵਾਪਸ ਨਾ ਪਰਤੇ ਤਾਂ ਉਹ ਦੁਕਾਨ 'ਤੇ ਗਏ। [caption id="attachment_321245" align="aligncenter" width="300"]Rajpura Near Village two Brother Kidnapping , Villagers Patiala-Rajpura Road Protest ਰਾਜਪੁਰਾ : ਦੁਕਾਨ ਤੋਂ ਸਮਾਨ ਲੈਣ ਗਏ ਦੋ ਸਕੇ ਭਰਾ ਅਗਵਾ , ਪਿੰਡ ਵਾਸੀਆਂ ਨੇ ਪਟਿਆਲਾ -ਰਾਜਪੁਰਾ ਰੋਡ 'ਤੇ ਲਾਇਆ ਧਰਨਾ[/caption] ਇਸ ਦੌਰਾਨ ਦੁਕਾਨਦਾਰ ਨੇ ਦੱਸਿਆ ਕਿ ਬੱਚੇ ਇੱਥੇ ਆਏ ਹੀ ਨਹੀਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਬੱਚਿਆਂ ਦੀ ਇੱਧਰ-ਉੱਧਰ ਭਾਲ ਸ਼ੁਰੂ ਕਰ ਦਿੱਤੀ ਗਈ। ਇਸ ਗੱਲ ਨੂੰ ਲੈ ਕੇ ਇਲਾਕੇ 'ਚ ਸਨਸਨੀ ਵੀ ਫੈਲ ਗਈ।ਇਸ ਮਾਮਲੇ ਦੀ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਵੀ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਪਿੰਡ ਵਾਸੀਆਂ ਨੇ ਅੱਜ ਪਟਿਆਲਾ -ਰਾਜਪੁਰਾ ਰੋਡ 'ਤੇ ਧਰਨਾ ਲਗਾ ਕੇ ਸੜਕ ਨੂੰ ਜਾਮ ਕਰ ਦਿੱਤਾ। [caption id="attachment_321246" align="aligncenter" width="300"]Rajpura Near Village two Brother Kidnapping , Villagers Patiala-Rajpura Road Protest ਰਾਜਪੁਰਾ : ਦੁਕਾਨ ਤੋਂ ਸਮਾਨ ਲੈਣ ਗਏ ਦੋ ਸਕੇ ਭਰਾ ਅਗਵਾ , ਪਿੰਡ ਵਾਸੀਆਂ ਨੇ ਪਟਿਆਲਾ -ਰਾਜਪੁਰਾ ਰੋਡ 'ਤੇ ਲਾਇਆ ਧਰਨਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਨਮ ਦਿਨ : ਮਰਦੇ ਦਮ ਤੱਕ ਰਿਹਾ ਆਜ਼ਾਦ , ਕ੍ਰਾਂਤੀਕਾਰੀ ਚੰਦਰ ਸ਼ੇਖਰ ਦੇ ਆਜ਼ਾਦ ਬਣਨ ਦੀ ਪੂਰੀ ਕਹਾਣੀ ਹਾਲਾਂਕਿ ਪੁਲਿਸ ਵਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਗੰਡਾ ਖੇੜੀ ਪੁਲਿਸ ਥਾਣੇ ਵੱਲੋਂ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਵਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ। -PTCNews

Related Post