Sun, Apr 28, 2024
Whatsapp

ਜਨਮ ਦਿਨ : ਮਰਦੇ ਦਮ ਤੱਕ ਰਿਹਾ ਆਜ਼ਾਦ , ਕ੍ਰਾਂਤੀਕਾਰੀ ਚੰਦਰ ਸ਼ੇਖਰ ਦੇ ਆਜ਼ਾਦ ਬਣਨ ਦੀ ਪੂਰੀ ਕਹਾਣੀ

Written by  Shanker Badra -- July 23rd 2019 12:02 PM
ਜਨਮ ਦਿਨ : ਮਰਦੇ ਦਮ ਤੱਕ ਰਿਹਾ ਆਜ਼ਾਦ , ਕ੍ਰਾਂਤੀਕਾਰੀ ਚੰਦਰ ਸ਼ੇਖਰ ਦੇ ਆਜ਼ਾਦ ਬਣਨ ਦੀ ਪੂਰੀ ਕਹਾਣੀ

ਜਨਮ ਦਿਨ : ਮਰਦੇ ਦਮ ਤੱਕ ਰਿਹਾ ਆਜ਼ਾਦ , ਕ੍ਰਾਂਤੀਕਾਰੀ ਚੰਦਰ ਸ਼ੇਖਰ ਦੇ ਆਜ਼ਾਦ ਬਣਨ ਦੀ ਪੂਰੀ ਕਹਾਣੀ

ਜਨਮ ਦਿਨ : ਮਰਦੇ ਦਮ ਤੱਕ ਰਿਹਾ ਆਜ਼ਾਦ , ਕ੍ਰਾਂਤੀਕਾਰੀ ਚੰਦਰ ਸ਼ੇਖਰ ਦੇ ਆਜ਼ਾਦ ਬਣਨ ਦੀ ਪੂਰੀ ਕਹਾਣੀ:ਅੱਜ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 23 ਜੁਲਾਈ 1906 ਨੂੰ ਮੱਧ ਪ੍ਰਦੇਸ਼ ਦੇ ਪਿੰਡ ਭਾਵਰਾ’ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂਅ ਸੀਤਾਰਾਮ ਤਿਵਾੜੀ ਅਤੇ ਮਾਤਾ ਜਗਰਾਨੀ ਦੇਵੀ ਸੀ ,ਜਿਨ੍ਹਾਂ ਦੀ ਇਕਲੌਤੀ ਔਲਾਦ ਚੰਦਰ ਸ਼ੇਖਰ ਸੀ। ਚੰਦਰ ਸ਼ੇਖਰ ਆਜ਼ਾਦ ਦੇ ਪਿਤਾ ਪੰਡਿਤ ਸੀਤਾਰਾਮ ਤਿਵਾੜੀ ਕਾਲ ਦੇ ਦੌਰਾਨ ਉੱਤਰ ਪ੍ਰਦੇਸ਼ ਦੇ ਆਪਣੇ ਜੱਦੀ ਨਿਵਾਸ ਨੂੰ ਛੱਡ ਕੇ ਪਹਿਲਾਂ ਕੁੱਝ ਦਿਨ ਮੱਧ ਪ੍ਰਦੇਸ਼ ਦੇ ਅਲੀਰਾਜਪੁਰਾ ਰਾਜ ਵਿਚ ਮੱਧ ਪ੍ਰਦੇਸ਼ ਰਿਆਸਤ ਵਿਚ ਨੌਕਰੀ ਕਰਦੇ ਰਹੇ ਅਤੇ ਫ਼ਿਰ ਜਾ ਕੇ ਪਿੰਡ ਭਾਵਰਾ ਵਿਖੇ ਰਹਿਣ ਲੱਗੇ ,ਜਿਥੇ ਚੰਦਰ ਸ਼ੇਖਰ ਦਾ ਬਚਪਨ ਬੀਤਿਆ ਹੈ। [caption id="attachment_321214" align="aligncenter" width="300"]Chandra Shekhar Azad Today 113th Birth Anniversary: Azad story ਜਨਮ ਦਿਨ : ਮਰਦੇ ਦਮ ਤੱਕ ਰਿਹਾ ਆਜ਼ਾਦ , ਕ੍ਰਾਂਤੀਕਾਰੀ ਚੰਦਰ ਸ਼ੇਖਰ ਦੇ ਆਜ਼ਾਦ ਬਣਨ ਦੀ ਪੂਰੀ ਕਹਾਣੀ[/caption] ਚੰਦਰ ਸ਼ੇਖਰ ਛੋਟੀ ਉਮਰ ਦੇ ਵਿੱਚ ਹੀ ਵੱਡੇ -ਵੱਡੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਆਪਣਾ ਘਰ ਛੱਡ ਕੇ ਮੁੰਬਈ ਨਿਕਲ ਗਏ ਸਨ। ਜਿਥੇ ਉਨ੍ਹਾਂ ਨੇ ਬੰਦਰਗਾਹ ਵਿੱਚ ਜਹਾਜ਼ ਦੀ ਪੇਂਟਿੰਗ ਦਾ ਕੰਮ ਕੀਤਾ ਸੀ। ਉਸ ਸਮੇਂ ਚੰਦਰ ਸ਼ੇਖਰ ਨੂੰ ਕੁੱਝ ਸਵਾਲ ਪ੍ਰੇਸ਼ਾਨ ਕਰ ਰਹੇ ਸਨ ਕਿ ਜੇ ਪੇਟ ਹੀ ਪਾਲਣਾ ਹੈ ਤਾਂ ਕੀ ਭਾਵਰਾ’ ਬੁਰਾ ਹੈ। ਚੰਦਰ ਸ਼ੇਖਰ ਸੰਸਕ੍ਰਿਤ ਦੀ ਵਿੱਦਿਆ ਪ੍ਰਾਪਤ ਕਰਨ ਲਈ ਕਾਸ਼ੀ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ ਬਾਰੇ ਸੋਚਣਾ ਬੰਦ ਕਰ ਦਿੱਤਾ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇਸ਼ ਦੇ ਲਈ ਸਮਰਪਿਤ ਕਰ ਦਿੱਤਾ। ਚੰਦਰ ਸ਼ੇਖਰ ਨੂੰ ਦੇਸ਼ ਭਗਤੀ ਦੀ ਚੇਟਕ ਮਹਾਤਮਾ ਗਾਂਧੀ ਵੱਲੋਂ ਆਰੰਭੀ ‘ਨਾ- ਮਿਲਵਰਤਨ ਲਹਿਰ’ ਤੋਂ ਲੱਗੀ ਸੀ। ਲਹਿਰ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਕਰਕੇ ਅੰਗਰੇਜ਼ੀ ਹਕੂਮਤ ਨੇ ਚੰਦਰ ਸ਼ੇਖਰ ਨੂੰ ਗ੍ਰਿਫਤਾਰ ਕਰ ਲਿਆ। [caption id="attachment_321215" align="aligncenter" width="300"]Chandra Shekhar Azad Today 113th Birth Anniversary: Azad story ਜਨਮ ਦਿਨ : ਮਰਦੇ ਦਮ ਤੱਕ ਰਿਹਾ ਆਜ਼ਾਦ , ਕ੍ਰਾਂਤੀਕਾਰੀ ਚੰਦਰ ਸ਼ੇਖਰ ਦੇ ਆਜ਼ਾਦ ਬਣਨ ਦੀ ਪੂਰੀ ਕਹਾਣੀ[/caption] ਜਦੋਂ ਅਦਾਲਤ ਵਿਚ ਜੱਜ ਨੇ ਚੰਦਰਸ਼ੇਖਰ ਨੂੰ ਪੁੱਛਿਆ ਕਿ ਤੇਰਾ ਨਾਮ ਕੀ ਹੈ ਉਸ ਨੇ ਉੱਤਰ ਦਿੱਤਾ ‘ਆਜ਼ਾਦ’। ਜੱਜ ਨੇ ਕਿਹਾ ਤੇਰੇ ਪਿਤਾ ਦਾ ਕੀ ਨਾਂ ਹੈ ਤਾਂ ਚੰਦਰ ਸ਼ੇਖਰ ਨੇ ਕਿਹਾ ‘ਭਾਰਤ’। ਜਦੋਂ ਜੱਜ ਨੇ ਚੰਦਰਸ਼ੇਖਰ ਨੂੰ ਘਰ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ‘ਜੇਲ੍ਹਖਾਨਾ’। ਜਿਸ ਤੋਂ ਬਾਅਦ ਜੱਜ ਨੇ ਲਹਿਰ ਵਿੱਚ ਹਿੱਸਾ ਲੈਣ ਕਰਕੇ ਚੰਦਰ ਸ਼ੇਖਰ ਨੂੰ ਪੰਦਰਾਂ ਬੈਂਤਾਂ ਦੀ ਕਠੋਰ ਸਜ਼ਾ ਦਿੱਤੀ ਗਈ ,ਜਿਸ ਨੂੰ ਆਜ਼ਾਦ’ ਨੇ ਸਵੀਕਾਰ ਕਰ ਲਿਆ ਅਤੇ ਹਰ ਬੈਂਤ ਦੀ ਮਾਰ ਖਾਣ ਤੋਂ ਬਾਅਦ ਉਹ ਬੰਦੇ ਮਾਤਰਾਮ ਕਹਿੰਦੇ ਸੀ। ਇਸ ਘਟਨਾ ਤੋਂ ਬਾਅਦ ਚੰਦਰਸ਼ੇਖਰ ਨੇ ਆਪਣੇ ਨਾਂਅ ਨਾਲ ਪੱਕੇ ਤੌਰ ’ਤੇ ‘ਆਜ਼ਾਦ’ ਲਗਾ ਲਿਆ ਸੀ। [caption id="attachment_321213" align="aligncenter" width="300"]Chandra Shekhar Azad Today 113th Birth Anniversary: Azad story ਜਨਮ ਦਿਨ : ਮਰਦੇ ਦਮ ਤੱਕ ਰਿਹਾ ਆਜ਼ਾਦ , ਕ੍ਰਾਂਤੀਕਾਰੀ ਚੰਦਰ ਸ਼ੇਖਰ ਦੇ ਆਜ਼ਾਦ ਬਣਨ ਦੀ ਪੂਰੀ ਕਹਾਣੀ[/caption] ਇਸ ਤੋਂ ਬਾਅਦ ਚੰਦਰਸ਼ੇਖਰ ਆਜ਼ਾਦ ਗਾਂਧੀ ਦੀ ਨੀਤੀ ਤੋਂ ਦੁਖੀ ਹੋ ਕੇ ਕ੍ਰਾਂਤੀਕਾਰੀ ਦਲ ਵਿੱਚ ਸ਼ਾਮਿਲ ਹੋ ਗਏ। ਕ੍ਰਾਂਤੀਕਾਰੀ ਦਲ ਦਾ ਮਕਸਦ ਹਥਿਆਰਬੰਦ ਸੰਘਰਸ਼ ਰਾਹੀਂ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣਾ ਅਤੇ ਲੁੱਟਖਸੁੱਟ ਤੋਂ ਰਹਿਤ ਸਮਾਜ ਸਿਰਜਣਾ ਸੀ। ਇਸ ਦੌਰਾਨ ਕ੍ਰਾਂਤੀਕਾਰੀ ਦਲ ਨੇ 9 ਅਗਸਤ 1925 ਨੂੰ ਕਾਕੋਰੀ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਅੱਗੇ ਰੇਲ ਗੱਡੀ ਵਿਚ ਜਾ ਰਹੇ ਸਰਕਾਰੀ ਧਨ ਨੂੰ ਜਬਰੀ ਲੁੱਟ ਲਿਆ ਅਤੇ ਬਹੁਤ ਕ੍ਰਾਂਤੀਕਾਰੀਆਂ ਨੂੰ ਫੜ੍ਹ ਲਿਆ ਪਰ ਚੰਦਰ ਸ਼ੇਖਰ ਆਜ਼ਾਦ ਮਰਦੇ ਦਮ ਤੱਕ ਪੁਲੀਸ ਦੇ ਹੱਥ ਨਹੀਂ ਆਏ। [caption id="attachment_321214" align="aligncenter" width="300"]Chandra Shekhar Azad Today 113th Birth Anniversary: Azad story ਜਨਮ ਦਿਨ : ਮਰਦੇ ਦਮ ਤੱਕ ਰਿਹਾ ਆਜ਼ਾਦ , ਕ੍ਰਾਂਤੀਕਾਰੀ ਚੰਦਰ ਸ਼ੇਖਰ ਦੇ ਆਜ਼ਾਦ ਬਣਨ ਦੀ ਪੂਰੀ ਕਹਾਣੀ[/caption] ਇਸ ਘਟਨਾ ਤੋਂ ਬਾਅਦ ਚੰਦਰ ਸ਼ੇਖਰ ਆਜ਼ਾਦ ਦੀ ਮੁਲਾਕਾਤ ਪੰਜਾਬ ਵਿੱਚ ਭਗਤ ਸਿੰਘ ਤੇ ਸੁਖਦੇਵ, ਉੱਤਰ ਪ੍ਰਦੇਸ਼ ਵਿੱਚ ਵਿਜੈ ਕੁਮਾਰ, ਸ਼ਿਵ ਵਰਮਾ, ਸੁਰਿੰਦਰ ਪਾਂਡੇ ਤੇ ਕੁੰਦਨ ਲਾਲ ਨਾਲ ਹੋਈ। ਭਗਤ ਸਿੰਘ ਦੀ ਅਗਵਾਈ ਹੇਠ 8-9 ਸਤੰਬਰ 1928 ਨੂੰ ਦੇਸ਼ ਭਰ ਦੇ ਕ੍ਰਾਂਤੀਕਾਰੀਆਂ ਦੀ ਦਿੱਲੀ ਦੇ ਪੁਰਾਣੇ ਕਿਲ੍ਹੇ ਦੇ ਖੰਡਰਾਂ ਵਿਚ ਅਹਿਮ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਬਣਾਈ ਗਈ, ਜਿਸ ਦਾ ਸੈਨਾਪਤੀ ਚੰਦਰ ਸ਼ੇਖਰ ਆਜ਼ਾਦ ਨੂੰ ਨਿਯੁਕਤ ਕੀਤਾ ਗਿਆ। [caption id="attachment_321215" align="aligncenter" width="300"]Chandra Shekhar Azad Today 113th Birth Anniversary: Azad story ਜਨਮ ਦਿਨ : ਮਰਦੇ ਦਮ ਤੱਕ ਰਿਹਾ ਆਜ਼ਾਦ , ਕ੍ਰਾਂਤੀਕਾਰੀ ਚੰਦਰ ਸ਼ੇਖਰ ਦੇ ਆਜ਼ਾਦ ਬਣਨ ਦੀ ਪੂਰੀ ਕਹਾਣੀ[/caption] ਜਿਸ ਤੋਂ ਬਾਅਦ ਚੰਦਰ ਸ਼ੇਖਰ ਆਜ਼ਾਦ ਲਹਾੌਰ ਤੋਂ ਵਾਪਸ ਇਲਾਹਬਾਦ ਆ ਗਏ ਸਨ। ਇੱਕ ਗ਼ੱਦਾਰ ਵੱਲੋਂ ਮੁਖ਼ਬਰੀ ਕਰਨ 'ਤੇ ਅੰਗਰੇਜ਼ੀ ਪੁਲੀਸ ਨੇ ਚੰਦਰ ਸ਼ੇਖਰ ਆਜ਼ਾਦ ਨੂੰ ਇਲਾਹਾਬਾਦ ਦੇ ਐਲਫਰਡ ਪਾਰਕ ’ਚ ਘੇਰਾ ਪਾ ਲਿਆ ਤੇ ਉਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਚੰਦਰ ਸ਼ੇਖਰ ਨੇ ਪੁਲੀਸ ਦਾ ਡਟਵਾਂ ਮੁਕਾਬਲਾ ਕੀਤਾ। ਜਦੋਂ ਚੰਦਰ ਸ਼ੇਖਰ ਆਜ਼ਾਦ ਦਾ ਕੋਈ ਚਾਰਾ ਨਾ ਚੱਲਿਆ ਤਾਂ ਉਸ ਨੇ 27 ਫਰਵਰੀ 1927 ਨੂੰ ਆਪਣੇ ਪਿਸਤੌਲ ਦੀ ਆਖਰੀ ਗੋਲੀ ਆਪਣੇ ਸਿਰ ਵਿਚ ਹੀ ਮਾਰ ਕੇ ਸ਼ਹਾਦਤ ਦਾ ਜਾਮ ਪੀ ਲਿਆ। -PTCNews


Top News view more...

Latest News view more...