ਰਾਜਪੁਰਾ: ਧੁੰਦ ਨੇ ਵਧਾਈ ਯਾਤਰੀਆਂ ਦੀ ਪ੍ਰੇਸ਼ਾਨੀ, ਕਈ ਟਰੇਨਾਂ ਹੋਈਆਂ ਲੇਟ

By  Jashan A December 23rd 2019 10:12 AM

ਰਾਜਪੁਰਾ: ਧੁੰਦ ਨੇ ਵਧਾਈ ਯਾਤਰੀਆਂ ਦੀ ਪ੍ਰੇਸ਼ਾਨੀ, ਕਈ ਟਰੇਨਾਂ ਹੋਈਆਂ ਲੇਟ,ਰਾਜਪੁਰਾ: ਜੰਮੂ-ਕਸ਼ਮੀਰ, ਹਿਮਾਚਲ ਸਮੇਤ ਹੋਰ ਪਹਾੜੀ ਖੇਤਰਾਂ 'ਚ ਹੋ ਰਹੀ ਜੰਮ ਕੇ ਬਰਫਬਾਰੀ ਕਾਰਣ ਮੈਦਾਨੀ ਖੇਤਰਾਂ 'ਚ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਬਰਫੀਲੀਆਂ ਅਤੇ ਠੰਡੀਆਂ ਹਵਾਵਾਂ ਕਾਰਨ ਪੰਜਾਬ ਪ੍ਰਵੇਸ਼ ਦੁਆਰ ਰਾਜਪੁਰਾ 'ਚ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।

Fogਅੱਜ ਧੁੰਦ ਕਾਰਨ ਰਾਜਪੁਰਾ ਰੇਲਵੇ ਸ਼ਟੇਸ਼ਨ 'ਤੇ ਅੱਧੀ ਦਰਜਨ ਗੱਡੀਆਂ ਪ੍ਰਭਾਵਿਤ ਹੋ ਗਈਆਂ ਹਨ। ਸੱਚਖੰਡ ਨਾਦੇਂੜ ਐਕਸਪ੍ਰੈਸ, ਅਮਰਪਾਲੀ-ਕਟਿਹਾਰ ਅਤੇ ਟਾਟਾ ਮੁਰੀ ਸਮੇਤ ਹੋਰ ਗੱਡੀਆਂ ਦੇਰੀ ਨਾਲ ਪਹੁੰਚਣ 'ਤੇ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ।

ਹੋਰ ਪੜ੍ਹੋ: ਪੰਜਾਬ 'ਚ ਸੰਘਣੀ ਧੁੰਦ ਦਾ ਕਹਿਰ, ਠੁਰ-ਠੁਰ ਕਰਨ ਲੱਗੇ ਲੋਕ

Fogਪੰਜਾਬ ਅੰਦਰ ਪਈ ਕੜਾਕੇ ਦੀ ਠੰਡ ਨੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ ਹੈ, ਉਥੇ ਹੀ ਰੇਲਵੇ ਸ਼ਟੇਸ਼ਨ ਰਾਜਪੁਰਾ ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਰੇਲ ਗੱਡੀਆਂ ਦੇਰੀ ਨਾਲ ਪਹੁੰਚਣ ਤੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

-PTC News

Related Post