ਰਾਕੇਸ਼ ਟਿਕੈਤ ਤੇ ਜੋਗਿੰਦਰ ਉਗਰਾਹਾਂ ਦਾ ਨਾਮ ਹੋਇਆ ਸਭ ਤੋਂ ਪ੍ਰਭਾਵਸ਼ਾਲੀ ਸਖ਼ਸ਼ੀਅਤਾਂ ਦੀ ਸੂਚੀ 'ਚ ਸ਼ਾਮਲ

By  Jagroop Kaur March 29th 2021 12:04 PM -- Updated: March 29th 2021 12:23 PM

ਚੰਡੀਗੜ੍ਹ, 29 ਮਾਰਚ, 2021 : ਭਾਰਤ ਦੇ ਇਕ ਨਾਮੀ ਅ਼ਖਬਾਰ ਵੱਲੋਂ ਪ੍ਰਕਾਸ਼ਤ ਕੀਤੀ ਗਈ ਦੇਸ਼ ਦੇ ਸਭ ਤੋਂ ਤਾਕਤਵਰ 100 ਲੋਕਾਂ ਦੀ ਸੂਚੀ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਨਾਂ ਵੀ ਸ਼ਾਮਲ ਹੈ। 76 ਸਾਲਾ ਕਿਸਾਨ ਆਗੂ ਦਾ ਨਾਂ ਸੂਚੀ ਵਿਚ 88ਵੇਂ ਨੰਬਰ 'ਤੇ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਸਾਬਕਾ ਫੌਜੀ ਉਗਰਾਹਾਂ ਇਸ ਵੇਲੇ ਮਾਲਵਾ ਤੇ ਮਾਝਾ ਇਲਾਕੇ ਵਿਚੋਂ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦੀ ਵੱਡੀ ਫੌਜ ਲੈ ਕੇ ਲੜਾਈ ਲੜ ਰਹੇ ਹਨ ਤਾਂ ਜੋ ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨ ਰੱਦ ਕਰਵਾਏ ਜਾ ਸਕਣ।Joginder Singh Ugrahan: 'It's the government that is stubborn' - Frontline

ਉਗਰਾਹਾਂ 1 ਯੂਨੀਅਨਾਂ ਵਾਲੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਨਹੀ. ਹਨ ਤੇ ਉਹਨਾਂ ਦਿੱਲੀ ਵਿਚ ਟਿਕਰੀ ਵਿਖੇ ਵੱਖਰੀ ਸਟੇਜ ਲਗਾਈ ਹੈ। ਨਵੰਬਰ ਮਹੀਨੇ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਉਗਰਾਹਾਂ ਨੁ਼ੰ ਫੋਨ ਕੀਤਾ ਸੀ।ਇਸ ਦੇ ਨਾਲ ਹੀ ਇਹ ਵੀ ਦਸੱਦੀਏ ਕਿ ਇੰਡੀਅਨ ਐਕਸਪ੍ਰੈੱਸ ਨੇ ਸਾਲ 2020-21 ਨੇ ਹਰ ਸਾਲ ਵਾਂਗ ਇਸ ਸਾਲ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ।

farmer leader rakesh tikait addresses kisan mahapanchayat in odisha - कृषि कानूनः अभी तो स्वामिनाथन कमेटी की रिपोर्ट पर बात की ही नहीं, अभी तो पहली सीटी है- टिकैत ने ...

ਇਸ ਵਿਚ ਜਿਥੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਨਾਮ ਸ਼ਾਮਿਲ ਹੈ ਉਥੇ ਹੀ ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਨਾਮ ਸਭ ਤੋਂ ਪ੍ਰਭਾਵਸ਼ਾਲੀ ਸਖ਼ਸ਼ੀਅਤਾਂ ਦੀ ਸ਼ੂਚੀ ਵਿੱਚ ਸ਼ਾਮਲ ਹੋਏ ਹਨ। ਇਸੇ ਸੂਚੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਹੈ। Farmers' movement gathers steam in Haryana and western Uttar Pradesh - Frontlineਇਸ ਸੂਚੀ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਉਗਰਾਹਾਂ ਭਗਤ ਸਿੰਘ ਤੋਂ ਪ੍ਰੇਰਿਤ ਹਨ ਤੇ ਇਸੇ ਲਈ ਉਹਨਾਂ ਦੀ ਯੂਨੀਅਨ ਦੇ ਝੰਡੇ ਦਾ ਰੰਗ ਬਸੰਤੀ ਹੈ ਤੇ ਯੂਨੀਅਨ ਦੀਆਂ ਮਹਿਲਾ ਮੈਂਬਰ ਬਸੰਤੀ ਰੰਗ ਦੀ ਚੁੰਨੀ ਲੈਂਦੀਆਂ ਹਨ। ਜਿਸ ਵਿੱਚ ਸਭ ਤੋਂ ਪਹਿਲੇ ਨੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਸ਼ਾਮਲ ਹੈ, ਉਸ ਤੋਂ ਬਾਅਦ ਦੂਜੇ ਨੰਬਰ ਉੱਤੇ ਅਮਿਤ ਸ਼ਾਹ ਤੀਜੇ 'ਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ, ਇਸ ਤੋਂ ਬਾਅਦ ਕ੍ਰੰਮਵਾਰ ਜੇਪੀ ਨੱਢਾ, ਮੁਕੇਸ਼ ਅੰਬਾਨੀ, ਰਾਜਨਾਥ ਸਿੰਘ, ਅਜੀਤ ਡੋਵਾਲ, ਆਦਿ ਨਾਮ ਸ਼ਾਮਲ ਹਨ।

Related Post