ਪੰਚਕੂਲਾ ਤੋਂ ਵੱਡੀ ਖਬਰ : CWE ਰੈਸਲਿੰਗ ਮੁਕਾਬਲੇ ਦੌਰਾਨ ਮਹਿਲਾ ਰੈਸਲਰ ਨੂੰ ਚੈਲੰਜ ਦੇ ਫਸੀ ਰਾਖੀ ਸਾਵੰਤ, ਪਹੁੰਚੀ ਹਸਪਤਾਲ

By  Joshi November 11th 2018 10:45 PM -- Updated: November 11th 2018 10:54 PM

ਪੰਚਕੂਲਾ ਤੋਂ ਵੱਡੀ ਖਬਰ : CWE ਰੈਸਲਿੰਗ ਮੁਕਾਬਲੇ ਦੌਰਾਨ ਭਿੜਦਿਆਂ ਰਾਖੀ ਸਾਵੰਤ ਹੋਈ ਜ਼ਖਮੀ, ਲਿਜਾਇਆ ਗਿਆ ਹਸਪਤਾਲ

ਅੱਜ ਪੰਚਕੂਲਾ 'ਚ ਹੋ ਰਹੇ CWE ਰੈਸਲਿੰਗ ਮੁਕਾਬਲੇ ਦੌਰਾਨ ਪਹੁੰਚੀ ਬਾਲੀਵੁੱਡ ਅਦਾਕਾਰਾ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਖਬਰ ਮੁਤਾਬਕ, ਡਾਂਸ ਪਰਫਾਰਮੈਂਸ ਦੇਣ ਤੋਂ ਬਾਅਦ ਰਾਖੀ ਨੇ ਇੱਕ ਮਹਿਲਾ ਰੈਸਲਰ ਦੇ ਨਾਲ ਰੈਸਲਿੰਗ ਦਾ ਦਾਅ ਖੇਡਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਈ।

ਰੈਸਲਿੰਗ ਰਿੰਗ 'ਚ ਪਹੁੰਚਣ ਤੋਂ ਫੌਰਨ ਬਾਅਦ ਰਾਖੀ ਨੇ ਪਹਿਲਾਂ ਤਾਂ ਮਹਿਲਾ ਰੈਸਲਰ ਨੂੰ ਡਾਂਸ ਕਰਨ ਦਾ ਚੈਲੰਜ ਦਿੱਤਾ ਸੀ ਅਤੇ ਬਾਅਦ 'ਚ ਖੇਡ ਮੁਕਾਬਲੇ ਦੇ ਦਾਅ 'ਚ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੌਰਾਨ ਇਹ ਹਾਦਸਾ ਹੋਇਆ ਦੱਸਿਆ ਜਾ ਰਿਹਾ ਹੈ।

Read More : ਪੰਚਕੂਲਾ ‘ਚ ਅੱਜ ਤੋਂ ਹੋਵੇਗਾ ਰੈਸਲਿੰਗ ਚੈਂਪੀਅਨਸ਼ਿਪ ਦਾ ਆਗਾਜ਼

ਫਿਲਹਾਲ, ਉਹਨਾਂ ਨੂੰ ਪੰਚਕੂਲਾ ਦੇ ਇੱਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਨਾਮੀ ਰੈਸਲਰ 'ਦ ਗ੍ਰੇਟ ਖਲੀ' ਵੱਲੋਂ ਆਯੋਜਿਤ ਕਰਵਾਏ ਗਏ ਇਸ CWE ਮੁਕਾਬਲੇ 'ਚ ਰਾਖੀ ਸਾਵੰਤ ਸਮੇਤ ਅਰਸ਼ੀ ਖਾਨ ਅਤੇ ਹੋਰ ਸਿਤਾਰੇ ਪਹੁੰਚੇ ਸਨ।

ਦੱਸ ਦੇਈਏ ਕਿ CWE ਦੇ ਮੰਨੇ ਪ੍ਰਮੰਨੇ ਰੈਸਲਰ ਗ੍ਰੇਟ ਖਲੀ ਨੇ 2006 ਵਿੱਚ ਰੈਸਲਿੰਗ ਨੂੰ ਅਲਵਿਦਾ ਕਹਿ ਦਿੱਤਾ ਸੀ।

—PTC News

Related Post