ਰਾਮ ਨਾਥ ਕੋਵਿੰਦ ਬਣੇ ਭਾਰਤ ਦੇ ਨਵੇਂ ਰਾਸ਼ਟਰਪਤੀ

By  Joshi July 20th 2017 05:02 PM

ਭਾਰਤ ਦੇ ਨਵੇਂ ਰਾਸ਼ਟਰਪਤੀ ਹੋਣ ਦਾ ਸਿਹਰਾ ਰਾਮ ਨਾਥ ਕੋਵਿੰਦ ਦੇ ਸਿਰ ਬੱਝਾ ਹੈ। ਉਹਨਾਂ ਨੇ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਵੱਡੇ ਫਰਕ ਨਾਲ ਹਰਾਇਆ ਹੈ।

ਕੋਵਿੰਦ ਨੇ ਰਾਸ਼ਟਰਪਤੀ ਚੋਣਾਂ 'ਚ ੩,੩੪,੭੩੦ ਦੀ ਬੜ੍ਹਤ ਹਾਸਲ ਕੀਤੀ ਜਦਕਿ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਨੂੰ ੩,੬੭,੩੧੪ ਮਿਲੀਆਂ।

Ram Nath Kovind becomes new president

੧੭ ਜੁਲਾਈ ਨੂੰ ਹੋਈਆਂ ਚੋਣਾਂ 'ਚ ੧੦੦ ਫੀਸਦੀ ਦੀ ਕਰੀਬ ਵੋਟਿੰਗ ਹੋਈ।

ਪੇਸ਼ੇ ਤੋਂ ਵਕੀਲ ਕੋਵਿੰਦ ਬੀਜੇਪੀ ਵੱਲੋਂ ਐਸ.ਮੋਰਚਾ ਦੇ ਚੀਫ ਵੀ ਰਹਿ ਚੁੱਕੇ ਹਨ। ਆਲ ਇੰਡੀਆ ਕੋਲੀ ਸਮਾਜ ਦੇ ਪ੍ਰਧਾਨ ਹੋਣ ਤੋਂ ਇਲਾਵਾ, ਕੋਵਿੰਦ ਨੇ ਪਾਰਟੀ ਦੇ ਨੈਸ਼ਨਲ ਸਪੋਕਸਮੈਨ ਵਜੋਂ ਵੀ ਕੰਮ ਕੀਤਾ ਹੈ।

Ram Nath Kovind becomes new president

ਕੋਵਿੰਦ ਨੂੰ 2015 ਵਿੱਚ ਬਿਹਾਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਉਹ ਦੋ ਵਾਰੀ (੧੯੯੪-੨੦੦੦ ਅਤੇ ੨੦੦੦-੨੦੦੬) ਰਾਜ ਸਭਾ ਦੇ ਮੇਂਬਰ ਵੀ ਰਹਿ ਚੁੱਕੇ ਹਨ।

—PTC News

Related Post