ਰਾਮ ਰਹੀਮ ਇੱਕ ਹੋਰ ਕੇਸ ਵਿੱਚ ਫਸਿਆ ਕਸੂਤਾ , ਡੇਰੇ ਅੱਗੇ ਪੁਲਿਸ ਫੋਰਸ ਤਾਇਨਾਤ , ਨਾਮ ਚਰਚਾ 'ਤੇ ਲੱਗੀ ਪਬੰਧੀ

By  Shanker Badra January 7th 2019 11:26 AM

ਰਾਮ ਰਹੀਮ ਇੱਕ ਹੋਰ ਕੇਸ ਵਿੱਚ ਫਸਿਆ ਕਸੂਤਾ , ਡੇਰੇ ਅੱਗੇ ਪੁਲਿਸ ਫੋਰਸ ਤਾਇਨਾਤ , ਨਾਮ ਚਰਚਾ 'ਤੇ ਲੱਗੀ ਪਬੰਧੀ:ਸਿਰਸਾ : ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਦੇ ਬਲਾਤਕਾਰ ਕਰਨ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਹੁਣ ਲੋਕਾਂ ਦੀਆਂ ਨਜ਼ਰਾਂ ਪੱਤਰਕਾਰ ਛਤਰਪਤੀ ਅਤੇ ਰਣਜੀਤ ਹੱਤਿਆਕਾਂਡ ਦੇ ਫੈਸਲੇ ‘ਤੇ ਟਿਕੀਆਂ ਹਨ।ਇਸ ਮਾਮਲੇ ‘ਚ 11 ਜਨਵਰੀ ਨੂੰ ਪੰਚਕੂਲਾ ਸਥਿਤ ਸੀਬੀਆਈ ਫ਼ੈਸਲਾ ਸੁਣਾਏਗੀ।

Ram Rahim Journalist Murder Case Panchkula CBI Court Decision
ਰਾਮ ਰਹੀਮ ਇੱਕ ਹੋਰ ਕੇਸ ਵਿੱਚ ਫਸਿਆ ਕਸੂਤਾ , ਡੇਰੇ ਅੱਗੇ ਪੁਲਿਸ ਫੋਰਸ ਤਾਇਨਾਤ , ਨਾਮ ਚਰਚਾ 'ਤੇ ਲੱਗੀ ਪਬੰਧੀ

ਇਸ ਦੇ ਮੱਦੇਨਜ਼ਰ ਡੇਰਾ ਸਿਰਸਾ ਹੈੱਡਕੁਆਰਟਰ ਦੇ ਆਲੇ ਦੁਆਲੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।ਜੋ ਵੀ ਵਿਅਕਤੀ ਡੇਰੇ ਦੇ ਅੰਦਰ ਜਾਂ ਬਾਹਰ ਜਾ ਰਿਹਾ ਹੈ, ਉਸ ਦੇ ਉਪਰ ਨਜ਼ਰ ਰੱਖੀ ਜਾ ਰਹੀ ਹੈ।ਦੱਸਿਆ ਜਾਂਦਾ ਹੈ ਕਿ ਡੇਰੇ ਦੇ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੋਈ ਵੀ ਮੀਟਿੰਗ ਜਾਂ ਪ੍ਰੋਗਰਾਮ ਕਰਨ ਤੋਂ ਗੁਰੇਜ ਕੀਤਾ ਜਾਵੇ।

Ram Rahim Journalist Murder Case Panchkula CBI Court Decision
ਰਾਮ ਰਹੀਮ ਇੱਕ ਹੋਰ ਕੇਸ ਵਿੱਚ ਫਸਿਆ ਕਸੂਤਾ , ਡੇਰੇ ਅੱਗੇ ਪੁਲਿਸ ਫੋਰਸ ਤਾਇਨਾਤ , ਨਾਮ ਚਰਚਾ 'ਤੇ ਲੱਗੀ ਪਬੰਧੀ

ਸੂਤਰਾਂ ਤੋਂ ਪੱਤਾ ਲੱਗਾ ਹੈ ਕਿ ਡੇਰਾਂ ਪ੍ਰਬੰਧਕਾਂ ਨੇ ਹੇਠਲੇ ਪੱਧਰ 'ਤੇ ਆਪਣੇ ਪ੍ਰੇਮੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਇਕੱਠ ਕਰਨ ਤੋਂ ਮਨਾਂ ਕਰ ਦਿੱਤਾ ਹੈ Iਇਹ ਵੀ ਦੱਸਿਆ ਗਿਆ ਕਿ ਸ਼ਹਿਰ ਤੇ ਕਸਬਿਆਂ ਵਿਚ ਬਣੇ ਹੋਏ ਡੇਰਿਆਂ ਵਿਚ ਸਵੇਰੇ ਸ਼ਾਮ ਵਾਲੀ ਨਾਮ ਚਰਚਾ ਦੇ ਪ੍ਰੋਗਰਾਮ ਅਗਲੇ ਕੁਝ ਦਿਨਾਂ ਲਈ ਮੁਲਤਵੀ ਕਰ ਦਿਤੇ ਗਏ ਹਨ।

Ram Rahim Journalist Murder Case Panchkula CBI Court Decision
ਰਾਮ ਰਹੀਮ ਇੱਕ ਹੋਰ ਕੇਸ ਵਿੱਚ ਫਸਿਆ ਕਸੂਤਾ , ਡੇਰੇ ਅੱਗੇ ਪੁਲਿਸ ਫੋਰਸ ਤਾਇਨਾਤ , ਨਾਮ ਚਰਚਾ 'ਤੇ ਲੱਗੀ ਪਬੰਧੀ

ਜ਼ਿਕਰਯੋਗ ਹੈ ਕਿ ਡੇਰਾ ਮੁਖੀ ਰਾਮ ਰਹੀਮ ਦੇ ਉਪਰ ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਕੇਸ ਵਿਚ ਪੰਚਕੂਲਾ ਸਥਿਤ ਸੀਬੀਆਈ ਕੋਰਟ ਨੇ 11 ਜਨਵਰੀ ਨੂੰ ਫੈਸਲਾ ਸੁਣਾਉਣਾ ਹੈ।ਇਸ ਮਾਮਲੇ ਦੀਆਂ ਅੰਤਿਮ ਦਲੀਲਾਂ 'ਤੇ ਪਿਛਲੇ ਬੁੱਧਵਾਰ ਨੂੰ ਬਹਿਸ ਖਤਮ ਹੋ ਗਈ ਸੀ।

Ram Rahim Journalist Murder Case Panchkula CBI Court Decision
ਰਾਮ ਰਹੀਮ ਇੱਕ ਹੋਰ ਕੇਸ ਵਿੱਚ ਫਸਿਆ ਕਸੂਤਾ , ਡੇਰੇ ਅੱਗੇ ਪੁਲਿਸ ਫੋਰਸ ਤਾਇਨਾਤ , ਨਾਮ ਚਰਚਾ 'ਤੇ ਲੱਗੀ ਪਬੰਧੀ

ਇਹ ਫ਼ੈਸਲਾ ਵੀ ਰਾਮ ਰਹੀਮ ਨੂੰ ਰੇਪ ਕੇਸ ਵਿਚ ਸਜ਼ਾ ਸੁਣਾਉਣ ਵਾਲੇ ਜੱਜ ਜਗਦੀਪ ਸਿੰਘ ਵੱਲੋਂ ਸੁਣਾਇਆ ਜਾਵੇਗਾ।ਇਸ ਫ਼ੈਸਲੇ ਵਾਲੇ ਦਿਨ ਡੇਰਾ ਮੁਖੀ ਨੂੰ ਅਦਾਲਤ `ਚ ਮੌਜੂਦ ਰਹਿਣ ਦੇ ਹੁਕਮ ਜਾਰੀ ਹੋਏ ਹਨ।

-PTCNews

Related Post