ਰਾਮਾ ਮੰਡੀ: ਰਜਬਾਹੇ 'ਚ ਪਿਆ ਪਾੜ, ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਹੋਈ ਖਰਾਬ

By  Jashan A October 7th 2019 11:06 AM -- Updated: October 7th 2019 12:23 PM

ਰਾਮਾ ਮੰਡੀ: ਰਜਬਾਹੇ 'ਚ ਪਿਆ ਪਾੜ, ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਹੋਈ ਖਰਾਬ,ਰਾਮਾ ਮੰਡੀ: ਤਲਵੰਡੀ ਸਾਬੋ ਦੀ ਰਾਮਾ ਮੰਡੀ ਨੇੜਿਓਂ ਲੰਘਦੇ ਰਜਬਾਹੇ 'ਚ ਅੱਜ ਇੱਕ ਵਾਰ ਫਿਰ ਤੋਂ ਪਾੜ ਪੈ ਗਿਆ ਹੈ। ਜਿਸ ਕਾਰਨ ਕਿਸਾਨਾਂ ਦੀ ਝੋਨੇ ਅਤੇ ਨਰਮੇ ਦੀ ਫਸਲ ਖਰਾਬ ਹੋ ਗਈ ਹੈ ਤੇ ਫਸਲਾਂ 'ਚ ਪਾਣੀ ਭਰ ਗਿਆ ਹੈ। Rama Mandiਤੁਹਾਨੂੰ ਦੱਸ ਦਈਏ ਕਿ ਬੀਤੀ 4 ਅਕਤੂਬਰ ਨੂੰ ਵੀ ਇਸ ਜਗ੍ਹਾ 'ਤੇ ਪਾੜ ਪੈ ਗਿਆ ਸੀ, ਪਰ ਨਹਿਰੀ ਵਿਭਾਗ ਦਾ ਅਧਿਕਾਰੀ ਪਾੜ ਨੂੰ ਬੰਦ ਕਰਵਾਉਣ ਨਹੀਂ ਪਹੁੰਚਿਆ ਅਤੇ ਕਿਸਾਨਾਂ ਨੇ ਖੁਦ ਹੀ ਪਾੜ ਨੂੰ ਬੰਦ ਕੀਤਾ, ਪਰ ਅੱਜ ਦੂਸਰੀ ਵਾਰ ਪਏ ਇਸ ਪਾੜ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਪਾਣੀ 'ਚ ਡੋਬ ਦਿੱਤੀਆਂ ਹਨ। ਹੋਰ ਪੜ੍ਹੋ:ਬਟਾਲਾ ਪਟਾਕਾ ਫੈਕਟਰੀ ਧਮਾਕਾ: ਹੁਣ ਤੱਕ 23 ਮੌਤਾਂ, ਪੰਜਾਬ ਸਰਕਾਰ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ Rama Mandiਇਸ ਦੌਰਾਨ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਰਜਬਾਹੇ ਵਿਚ ਪਾੜ ਪੈਣ ਕਾਰਨ ਬਰਬਾਦ ਹੋਈ ਹੈ, ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। -PTC News

Related Post