ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਵਿੰਦਰ ਸਿੰਘ ਗ੍ਰਿਫਤਾਰ, ਕਰੋੜਾਂ ਰੁਪਏ ਦੀ ਧੋਖਾਧੜੀ ਦਾ ਲੱਗਿਆ ਇਲਜ਼ਾਮ

By  Jashan A October 10th 2019 08:03 PM -- Updated: October 10th 2019 08:07 PM

ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਵਿੰਦਰ ਸਿੰਘ ਗ੍ਰਿਫਤਾਰ, ਕਰੋੜਾਂ ਰੁਪਏ ਦੀ ਧੋਖਾਧੜੀ ਦਾ ਲੱਗਿਆ ਇਲਜ਼ਾਮ,ਦਿੱਲੀ ਪੁਲਿਸ ਨੇ ਅੱਜ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਵਿੰਦਰ ਸਿੰਘ ਨੂੰ ਧੋਖਾਧੜੀ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦੇ ਅਨੁਸਾਰ, ਪੁਲਿਸ ਵੱਲੋਂ ਸ਼ਵਿੰਦਰ ਸਿੰਘ ਸਮੇਤ ਚਾਰ ਲੋਕ ਹੋਰ ਗ੍ਰਿਫ਼ਤਾਰ ਕੀਤੇ ਗਏ ਹਨ। ਤੁਹਾਨੂੰ ਦੱਸ ਦਈਏ ਕਿ ਇਹ ਗ੍ਰਿਫਤਾਰੀ ਰੇਲੀਗੇਅਰ ਦੀ ਸ਼ਿਕਾਇਤ ਤੋਂ ਬਾਅਦ ਹੋਈ ਹੈ।ਰੇਲੀਗੇਅਰ ਨੇ ਚਾਰਾਂ 'ਤੇ 740 ਕਰੋੜ ਰੁਪਏ ਦੀ ਹੇਰਾਫੇਰੀ ਦਾ ਦੋਸ਼ ਲਗਾਇਆ ਹੈ। ਹੋਰ ਪੜ੍ਹੋ:ਯੂਨੀਅਨ ਬੈਂਕ ਨੂੰ 1394 ਕਰੋੜ ਦਾ ਚੂਨਾ ਲਗਾਉਣ ਵਾਲੀ ਕੰਪਨੀ ਵਿਰੁੱਧ ਸੀਬੀਆਈ ਵਲੋਂ ਮਾਮਲਾ ਦਰਜ ਸਿੰਘ ਭਰਾਵਾਂ ਨੇ ਆਪਣੀ ਦਵਾਈਆਂ ਦੀ ਕੰਪਨੀ ਰੈਨਬੈਕਸੀ ਨੂੰ ਇਕ ਜਪਾਨੀ ਦਵਾਈ ਬਣਾਉਣ ਵਾਲੀ ਕੰਪਨੀ ਨੂੰ 4.6 ਬਿਲੀਅਨ ਡਾਲਰ ਵਿਚ ਵੇਚ ਦਿੱਤਾ ਸੀ। -PTC News

Related Post