ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਉਤਸਵ 'ਤੇ ਰਿਜ਼ਰਵ ਬੈਂਕ ਆਫ ਇੰਡੀਆ ਜਾਰੀ ਕਰੇਗਾ 350 ਰੁਪਏ ਦਾ ਸਿੱਕਾ

By  Joshi March 27th 2018 02:37 PM -- Updated: March 27th 2018 02:43 PM

RBI 350 rupee coin release on Guru Gobind Singh Ji birthday: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਉਤਸਵ 'ਤੇ ਰਿਜ਼ਰਵ ਬੈਂਕ ਆਫ ਇੰਡੀਆ ਜਾਰੀ ਕਰੇਗਾ 350 ਰੁਪਏ ਦਾ ਸਿੱਕਾ

ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਜਲਦ ਹੀ ਪਹਿਲੀ ਵਾਰ 350 ਰੁਪਏ ਦਾ ਸਿੱਕਾ ਜਾਰੀ ਕਰਨ ਜਾ ਰਿਹਾ ਹੈ, ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਉਤਸਵ 'ਤੇ ਆਮ ਜਨਤਾ ਦੇ ਲਈ ਬਜ਼ਾਰ 'ਚ ਪੇਸ਼ ਕਰੇਗਾ। ਹਾਂਲਾਕਿ, ਇਹ ਬਹੁਤ ਹੀ ਛੋਟੇ ਸਮੇਂ ਲਈ ਇਹ ਜਾਰੀ ਕੀਤਾ ਜਾਵੇਗਾ।

ਦੇਸ਼ ਭਰ 'ਚ ਛੋਟੇ ਸਿੱਕਿਆਂ ਦਾ ਪ੍ਰਚਲਨ ਖਤਮ ਹੋ ਜਾਣ ਦੇ ਬਾਅਦ ਆਰਬੀਆਈ ਦਾ ਪੂਰਾ ਜ਼ੋਰ ਹੁਣ ਬੜੇ ਡਿਨਾਮਿਨੇਸ਼ਨ ਵਾਲੇ ਸਿੱਕਿਆਂ ਦੀ ਤਰਫ ਹੋ ਗਿਆ ਹੈ। ਦੱਸ ਦੇਈਏ ਕਿ ਆਰਬੀਆਈ ਕੁਝ ਖਾਸ ਮੌਕਿਆਂ 'ਤੇ ਅਜਿਹੇ ਸਿੱਕਿਆਂ 'ਤੇ ਜਾਰੀ ਕਰਦਾ ਹੈ।

ਦੱਸ ਦੇਈਏ ਕਿ 44 ਐਮ.ਐਮ ਦਾ ਇਹ ਸਿੱਕਾ ਚਾਂਦੀ, ਕਾਪਰ, ਨਿੱਕਲ ਅਤੇ ਜ਼ਿੰਕ ਨਾਲ ਮਿਲ ਕੇ ਬਣਿਆ ਹੋਵੇਗਾ। ਇਸਦੇ ਸਾਹਮਣੇ ਵਾਲੇ ਹਿੱਸੇ 'ਚ ਅਸ਼ੋਕ ਸਤੰਭ ਹੋਵੇਗਾ, ਅਤੇ ਇਸਦੇ ਹੇਠਾਂ ਸੱਤਿਆਮੇਵ ਜਯਤੇ ਲਿਖਿਆ ਹੋਵੇਗਾ। ਸਿੱਕੇ ਦੇ ਦੋਵੇਂ ਪਾਸੇ ਅੰਗਰੇਜ਼ੀ 'ਚ ਇੰਡੀਆ ਅਤੇ ਦੇਵਨਾਗਰੀ 'ਚ ਭਾਰਤ ਲਿਖਿਆ ਹੋਵੇਗਾ। ਇਸ ਹਿੱਸੇ 'ਚ ਰੁਪਏ ਦਾ ਚਿੰਨ੍ਹ ਅਤੇ ਵਿੱਚ 350 ਲਿਖਿਆ ਹੋਵਗਾ। ਸਿੱਕੇ ਦੇ ਪਿੱਛੇ ਹਿੱਸੇ 'ਚ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਤਖਤ ਦਾ ਚਿੱਤਰ ਹੋਵੇਗਾ।

ਇਸ ਚਿੱਤਰ ਦੇ ਉਪਰ ਅਤੇ ਹੇਠਾਂ ਦੇ ਹਿੱਸੇ 'ਚ ਅੰਗਰੇਜ਼ੀ ਅਤੇ ਦੇਵਨਾਗਰੀ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਤਸਵ ਲਿਖਿਆ ਹੋਵੇਗਾ।

ਇਸ ਸਿੱਕੇ ਦਾ ਭਾਰ 35.35 ਗ੍ਰਾਮ ਹੋਵੇਗਾ।

—PTC News

Related Post