ਆਰ.ਬੀ.ਆਈ. ਦੀ ਸਾਲਾਨਾ ਰਿਪੋਰਟ 'ਚ ਖ਼ੁਲਾਸਾ, ਨੋਟਬੰਦੀ ਦੌਰਾਨ ਬੰਦ ਹੋਏ 99 ਫੀਸਦੀ ਨੋਟ ਹੋਏ ਵਾਪਸ

By  Shanker Badra August 29th 2018 01:49 PM

ਆਰ.ਬੀ.ਆਈ. ਦੀ ਸਾਲਾਨਾ ਰਿਪੋਰਟ 'ਚ ਖ਼ੁਲਾਸਾ, ਨੋਟਬੰਦੀ ਦੌਰਾਨ ਬੰਦ ਹੋਏ 99 ਫੀਸਦੀ ਨੋਟ ਹੋਏ ਵਾਪਸ:ਨਵੀਂ ਦਿੱਲੀ :ਭਾਰਤੀ ਰਿਜ਼ਰਵ ਬੈਂਕ ਨੇ ਸਾਲ 2017-18 ਦੀ ਆਪਣੀ ਸਾਲਾਨਾ ਰਿਪੋਰਟ ਪੇਸ਼ ਕੀਤੀ ਹੈ।ਇਸ ਰਿਪੋਰਟ 'ਚ ਸਾਹਮਣੇ ਆਇਆ ਕਿ ਨੋਟਬੰਦੀ ਤੋਂ ਬਾਅਦ 1 ਫੀਸਦ ਛੱਡ ਕੇ ਬਾਕੀ 99 ਫੀਸਦ ਪਾਬੰਦੀ ਸ਼ੁਦਾ ਨੋਟ ਰਿਜ਼ਰਵ ਬੈਂਕ 'ਚ ਵਾਪਸ ਆ ਗਏ ਸਨ।ਆਰ.ਬੀ.ਆਈ ਦੀ ਸਲਾਨਾ ਰਿਪੋਰਟ 'ਚ ਕਿਹਾ ਗਿਆ ਕਿ ਜੀ.ਐਸ.ਟੀ. (ਵਸਤੂ ਅਤੇ ਸੇਵਾ ਕਰ) ਨੂੰ ਲਾਗੂ ਕਰਨ ਤੋਂ ਬਾਅਦ ਵੱਡੀ ਪ੍ਰਾਪਤ ਹਾਸਲ ਕੀਤੀ ਗਈ ਹੈ।ਇਸ ਦੇ ਨਾਲ ਵਿਦੇਸ਼ੀ ਮੁਦਰਾ 'ਚ ਵੀ ਸੁਧਾਰ 'ਚ ਵੀ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਸਾਲ 2017-18 'ਚ ਭਾਰਤੀ ਅਰਥ ਵਿਵਸਥਾ 'ਚ ਨਿਵੇਸ਼ ਅਤੇ ਨਿਰਮਾਣ ਦੇ ਖੇਤਰ 'ਚ ਉਤਾਰ-ਚੜਾਅ ਦੇ ਬਾਵਜੂਦ ਜ਼ਬਰਦਸਤ ਲਚੀਲਾਪਣ ਦੇਖਣ ਨੂੰ ਮਿਲਿਆ ਹੈ।ਮਹਿੰਗਾਈ 'ਚ ਸਾਲ ਦਰ ਸਾਲ ਕਮੀ ਦੇਖਣ ਨੂੰ ਮਿਲੀ ਹੈ।ਇਸ ਦੇ ਨਾਲ ਹੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਨੋਟਬੰਦੀ ਤੋਂ ਬਾਅਦ ਲੋਕਾਂ ਵਿਚਾਲੇ ਨੋਟਾਂ ਦੀ ਕਿੱਲਤ ਖ਼ਤਮ ਹੋ ਗਈ ਹੈ ਅਤੇ ਹੁਣ ਲੋਕਾਂ ਦੇ ਕੋਲ ਨੋਟਬੰਦੀ ਤੋਂ ਪਹਿਲਾਂ ਦੀ ਤੁਲਨਾ 'ਚ ਨੋਟ ਕਿਤੇ ਵੱਧ ਹੈ। ਇਸ ਦੇ ਨਾਲ ਹੀ ਭਾਰਤੀ ਰਿਜ਼ਰਵ ਬੈਂਕ ਨੇ 8 ਨਵੰਬਰ, 2016 ਨੂੰ ਲਾਗੂ ਕੀਤੀ ਗਈ ਨੋਟਬੰਦੀ ਤੋਂ ਬਾਅਦ ਵਾਪਸ ਆਏ ਪੁਰਾਣੇ 1000 ਅਤੇ 500 ਦੇ ਨੋਟਾਂ ਦਾ ਅੰਕੜਾ ਜਾਰੀ ਕੀਤਾ ਹੈ।ਆਰ. ਬੀ. ਆਈ. ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਨੋਟਬੰਦੀ ਵੇਲੇ ਚੱਲ ਰਹੇ ਕੁੱਲ 15 ਲੱਖ, 31 ਹਜ਼ਾਰ ਕਰੋੜ ਰੁਪਏ ਦੇ ਪੁਰਾਣੇ ਨੋਟ ਵਾਪਸ ਆ ਗਏ ਹਨ। 8 ਨਵੰਬਰ, 2016 ਨੂੰ ਕੁੱਲ 15 ਲੱਖ, 41 ਕਰੋੜ ਤੋਂ ਵੱਧ ਮੁਦਰਾ ਪ੍ਰਚਲਨ 'ਚ ਸੀ। -PTCNews

Related Post