ਕੋਰੋਨਾ ਦੇ ਮੱਦੇਨਜ਼ਰ ਆਰ.ਬੀ.ਆਈ ਦਾ ਵੱਡਾ ਫੈਸਲਾ, ਰੇਪੋ ਰੇਟ 'ਚ ਕੀਤੀ ਕਟੌਤੀ

By  Jashan A March 27th 2020 10:46 AM -- Updated: March 27th 2020 11:30 AM

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਦਰਮਿਆਨ ਭਾਰਤੀ ਰਿਜ਼ਰਵ ਬੈਂਕ ਵੱਲੋਂ ਅੱਜ ਵੱਡਾ ਫੈਸਲਾ ਲਿਆ ਗਿਆ ਹੈ। ਸਰਕਾਰ ਵੱਲੋਂ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। RBI ਗਵਰਨਰ ਸ਼ਕਤੀਕਾਂਤ ਦਾਸ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ।

https://twitter.com/ANI/status/1243402290762878976?s=20

ਜਿਸ ਦੌਰਾਨ ਉਹਨਾਂ ਨੇ ਫੈਸਲਾ ਲੈਂਦਿਆਂ ਉਮੀਦ ਅਨੁਸਾਰ ਰੈਪੋ ਰੇਟ 75 ਬੇਸਿਸ ਪੁਆਇੰਟ ਘਟਾ ਦਿੱਤਾ ਹੈ। ਇਸ ਕਟੌਤੀ ਤੋਂ ਬਾਅਦ ਰੈਪੋ ਰੇਟ 5.15 ਤੋਂ ਘੱਟ ਕੇ 4.45 ਪ੍ਰਤੀਸ਼ਤ ਹੋ ਗਿਆ ਹੈ। ਰੇਪੋ ਰੇਟ ਵਿਚ ਇਹ ਕਮੀ ਆਰਬੀਆਈ ਇਤਿਹਾਸ ਵਿਚ ਸਭ ਤੋਂ ਵੱਡੀ ਹੈ।

ਹੋਰ ਪੜ੍ਹੋ: ਫਾਜ਼ਿਲਕਾ: ਭਾਰਤ-ਪਾਕਿ ਸਰਹੱਦ ’ਤੇ ਫੌਜ ਦੇ ਜਵਾਨਾਂ ਨੂੰ ਲੱਗਾ ਕਰੰਟ, 1 ਦੀ ਮੌਤ

https://twitter.com/ANI/status/1243402388188217345?s=20

ਦੱਸ ਦੇਈਏ ਕਿ ਪਿਛਲੀ ਦੋ ਮੁਦਰਾ ਸਮੀਖਿਆ ਬੈਠਕ ਵਿਚ ਆਰਬੀਆਈ ਨੇ ਰੈਪੋ ਰੇਟ ਦੇ ਸੰਬੰਧ ਵਿਚ ਕੋਈ ਫੈਸਲਾ ਨਹੀਂ ਲਿਆ ਸੀ। ਇਸਦੇ ਨਾਲ ਆਰਬੀਆਈ ਨੇ ਰਿਵਰਸ ਰੈਪੋ ਰੇਟ ਨੂੰ 90 ਬੇਸਿਸ ਪੁਆਇੰਟ ਤੋਂ ਘਟਾ ਕੇ 4 ਪ੍ਰਤੀਸ਼ਤ ਕਰ ਦਿੱਤਾ ਹੈ।

ਰੈਪੋ ਰੇਟ ਵਿੱਚ ਕਮੀ ਦਾ ਲਾਭ ਹੋਮ, ਕਾਰ ਜਾਂ ਹੋਰ ਕਈ ਤਰ੍ਹਾਂ ਦੇ ਲੋਨ ਸਹਿਤ ਕਈ ਤਰਾਂ ਦੇ EMI ਭਰਨ ਵਾਲੇ ਕਰੋੜਾਂ ਲੋਕਾਂ ਨੂੰ ਮਿਲਣ ਉਮੀਦ ਹੈ।ਕੈਸ਼ ਰਿਜ਼ਰਵ ਰੇਸ਼ੋ 'ਚ 100 ਬੇਸਿਸ ਪੁਆਇੰਟ ਦੀ ਕਟੌਤੀ ਕਰਕੇ 3 ਫੀਸਦੀ ਕਰ ਦਿੱਤਾ ਗਿਆ ਹੈ।

-PTC News

Related Post