ਨਗਰ ਨਿਗਮ ਲੁਧਿਆਣਾ ਚੋਣਾਂ: ਵਾਰਡ ਨੰਬਰ 44 ਅਧੀਨ ਪੈਂਦੇ 2 ਪੋਲਿੰਗ ਬੂਥਾਂ 'ਤੇ ਹੋਈ ਦੁਬਾਰਾ ਵੋਟਿੰਗ

By  Joshi February 26th 2018 06:08 PM

Re-poll Ludhiana MC elections: ਨਗਰ ਨਿਗਮ ਲੁਧਿਆਣਾ ਚੋਣਾਂ- ਵਾਰਡ ਨੰਬਰ 44 ਅਧੀਨ ਪੈਂਦੇ 2 ਪੋਲਿੰਗ ਬੂਥਾਂ 'ਤੇ ਦੁਬਾਰਾ ਵੋਟਿੰਗ -ਕੁੱਲ 68.41 ਫੀਸਦੀ ਵੋਟਿੰਗ, ਗਿਣਤੀ 27 ਫਰਵਰੀ ਨੂੰ-ਜ਼ਿਲ•ਾ ਚੋਣ ਅਫ਼ਸਰ ਲੁਧਿਆਣਾ: ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 44 ਅਧੀਨ ਪੈਂਦੇ 2 ਪੋਲਿੰਗ ਬੂਥਾਂ (2 ਅਤੇ 3) 'ਤੇ ਅੱਜ ਦੁਬਾਰਾ ਵੋਟਿੰਗ ਕਰਵਾਈ ਗਈ। ਜਿਸ ਦੌਰਾਨ ਕੁੱਲ 68.41 ਫੀਸਦੀ ਵੋਟਿੰਗ ਦਰਜ ਕੀਤੀ ਗਈ। ਜ਼ਿਲ•ਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਜ਼ਿਲ•ਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਪੋਲਿੰਗ ਬੂਥ 2 ਵਿੱਚ 72.43 ਫੀਸਦੀ ਅਤੇ ਪੋਲਿੰਗ ਬੂਥ 3 ਵਿੱਚ 65.69 ਫੀਸਦੀ ਵੋਟਾਂ ਦਰਜ ਕੀਤੀਆਂ ਗਈਆਂ। ਉਨ•ਾਂ ਕਿਹਾ ਕਿ ਵੋਟਾਂ ਪਾਉਣ ਦੀ ਪ੍ਰਕਿਰਿਆ ਪੂਰੀ ਤਰ•ਾਂ ਅਮਨ ਸ਼ਾਂਤੀ ਅਤੇ ਲੋਕਾਂ ਦੇ ਸਹਿਯੋਗ ਨਾਲ ਨੇਪਰੇ ਚੜ•ੀ ਹੈ। ਉਨ•ਾਂ ਲੋਕਾਂ ਅਤੇ ਹੋਰ ਧਿਰਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਵੋਟਾਂ ਦੀ ਗਿਣਤੀ ਮਿਤੀ 27 ਫਰਵਰੀ ਨੂੰ 9 ਗਿਣਤੀ ਕੇਂਦਰਾਂ 'ਤੇ ਕੀਤੀ ਜਾਵੇਗੀ, ਜਿਸ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। —PTC News

Related Post