ਕੋਰੋਨਾ ਨੇ ਹੀ ਤੋੜ ਦਿੱਤਾ ਗਲੋਬਲ ਰਿਕਾਰਡ, 24 ਘੰਟਿਆਂ 'ਚ 3.92 ਲੱਖ ਨਵੇਂ ਕੇਸ ਦਰਜ

By  Jagroop Kaur May 2nd 2021 01:31 PM

ਭਾਰਤ 'ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਕਾਫੀ ਘਾਤਕ ਸਾਬਿਤ ਹੋ ਰਹੀ ਹੈ। ਹਰ ਦਿਨ ਰਿਕਾਰਡ ਤੋੜ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਤ ਇਹ ਹਨ ਕਿ ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਨੇ ਗਲੋਬਲ ਰਿਕਾਰਡ ਹੀ ਤੋੜ ਦਿੱਤਾ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਭਾਰਤ 'ਚ ਸ਼ਨੀਵਾਰ ਕੋਰੋਨਾ ਨਾਲ ਮੌਤਾਂ ਦਾ ਅੰਕੜਾ 3700 ਮਰੀਜ਼ਾਂ ਦੇ ਕਰੀਬ ਪਹੁੰਚ ਗਿਆ ਹੈ।India Sees 3,689 Covid Deaths In A Day, Highest So Far; 3.92 Lakh Cases: Live Updates

Read MOre :ਚੋਣ ਨਤੀਜੇ: ਨੰਦੀਗ੍ਰਾਮ ਸੀਟ ਤੋਂ ਮਮਤਾ ਨੂੰ ਪਛਾੜਦੇ, ਭਾਜਪਾ ਨੂੰ ਮਿਲ ਰਿਹਾ ਵਾਧਾ

ਸ਼ੁੱਕਰਵਾਰ ਦੇ ਮੁਕਾਬਲੇ ਸ਼ਨੀਵਾਰ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਜਿੱਥੇ ਇਨਫੈਕਸ਼ਨ ਦੇ ਚਾਰ ਲੱਖ ਮਾਮਲੇ ਸਾਹਮਣੇ ਆਏ ਸਨ ਉੱਥੇ ਹੀ ਪਿਛਲੇ 24 ਘੰਟਿਆਂ 'ਚ 3.92 ਲੱਖ ਨਵੇਂ ਕੇਸ ਦਰਜ ਕੀਤੇ ਗਏ ਹਨ। ਇਨਫੈਕਸ਼ਨ ਕਾਰਨ 3,689 ਲੋਕਾਂ ਦੀ ਮੌਤ ਹੋ ਗਈ।India reports record 3,689 deaths in 24 hours, over 3.92 lakh new cases

ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ – ਕਿੱਥੇ ਰਹਿਣਗੀਆਂ ਪਾਬੰਦੀਆਂ 

ਕੁੱਲ ਕੋਰੋਨਾ ਮਾਮਲੇ : ਇਕ ਕਰੋੜ, 95 ਲੱਖ, 57 ਹਜ਼ਾਰ, 457

ਕੁੱਲ ਰਿਕਵਰ ਹੋਏ: 1,59,92,271

ਕੁੱਲ ਮੌਤਾਂ: 2,15,542

ਕੁੱਲ ਐਕਟਿਵ ਕੇਸ: 33,49,644

ਕੁੱਲ ਟੀਕਾਕਰਨ: 15,68,16,031

ਕੋਵਿਡ-19 ਦੀ ਵਧਦੀ ਰਫਤਾਰ ਦੇ ਵਿਚ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਐਤਵਾਰ ਕਿਹਾ 18-44 ਸਾਲ ਉਮਰ ਵਰਗ ਦੇ 84,599 ਲੋਕਾਂ ਨੂੰ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਸ਼ਨੀਵਾਰ ਕੋਵਿਡ-19 ਖਿਲਾਫ ਦੇਸ਼ ਭਰ 'ਚ ਕੁੱਲ 16,48,192 ਲੋਕਾਂ ਨੂੰ ਟੀਕਾ ਲਾਇਆ ਗਿਆ ਹੈ। ਉਨ੍ਹਾਂ 'ਚ 9, 89, 700 ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ ਤੇ ਬਾਕੀ 6.85 ਲੱਖ ਲਾਭਪਾਤਰੀਆਂ ਨੂੰ ਕੋਰੋਨਾ ਵਾਇਰਸ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ।

Related Post