ਤੀਜੇ ਦਿਨ ਮਿਲੀ ਕੋਰੋਨਾ ਮਾਮਲਿਆਂ ਤੋਂ ਰਾਹਤ, 24 ਘੰਟਿਆਂ 'ਚ 1,48,951 ਹੋਏ ਠੀਕ

By  Jagroop Kaur June 10th 2021 02:56 PM

ਦੇਸ਼ ਵਿੱਚ ਲਗਾਤਾਰ ਤੀਜੇ ਦਿਨ ਯਾਨੀ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ ਨਵੇਂ ਮਾਮਲੇ ਇੱਕ ਲੱਖ ਤੋਂ ਘੱਟ ਆਏ। ਹਾਲਾਂਕਿ, ਮਾਮਲਿਆਂ ਵਿੱਚ ਕੁਝ ਵਾਧਾ ਜ਼ਰੂਰ ਦਰਜ ਕੀਤਾ ਗਿਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 93,828 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਇਸ ਦੌਰਾਨ 1,48,951 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ। ਦੇਸ਼ ਵਿੱਚ ਕੋਰੋਨਾ ਮਾਮਲਿਆਂ ਦੇ ਘਟਣ ਦੌਰਾਨ ਇੱਕ ਚਿੰਤਾ ਇਹ ਵੀ ਹੈ ਕਿ ਦੇਸ਼ ਦੇ 15 ਸੂਬਿਆਂ ਵਿੱਚ ਕੋਰੋਨਾ ਲਾਗ ਦਰ 5 ਫ਼ੀਸਦ ਤੋਂ ਵੱਧ ਹੈ।Read More : ਐਮ ਐਲ ਏ ‘ਤੇ ਹੁਣ ਇਕ ਹੋਰ ਮਹਿਲਾ ਨੇ ਲਗਾਏ ਜਿਨਸੀ ਸੋਸ਼ਣ ਦੇ ਇਲਜ਼ਾਮ

ਦੇਸ਼ ਵਿੱਚ ਫਿਲਹਾਲ ਗੋਆ, ਕੇਰਲ, ਨਾਗਾਲੈਂਡ, ਮੇਘਾਲਿਆ, ਤਮਿਲਨਾਡੂ, ਸਿੱਕਿਮ, ਆਂਧਰ ਪ੍ਰਦੇਸ਼, ਪੱਛਮੀ ਬੰਗਾਲ, ਓਡੀਸ਼ਾ, ਮਣੀਪੁਰ, ਕਰਨਾਟਕ, ਪੁੱਡੂਚੇਰੀ, ਮਿਜ਼ੋਰਮ, ਲਕਸ਼ਦੀਪ ਅਤੇ ਮਹਾਰਾਸ਼ਟਰ ਵਿੱਚ ਕੋਰੋਨਾ ਲਾਗ ਫੈਲਣ ਦੀ ਦਰ ਪੰਜ ਫ਼ੀਸਦ ਤੋਂ ਵੱਧ ਹੈ।ਬੁੱਧਵਾਰ ਨੂੰ ਦੇਸ਼ ਵਿੱਚ ਮਹਾਮਾਰੀ ਕਾਰਨ 2,187 ਲੋਕਾਂ ਨੇ ਜਾਨ ਗਵਾਈ। ਹਾਲਾਂਕਿ, ਕੱਲ੍ਹ ਦੇ ਡੇਟਾ ਵਿੱਚ ਮੌਤਾਂ ਦੇ ਅੰਕੜੇ ਵਿੱਚ 6,138 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਰਕੇ ਦਰਜ ਕੀਤੀ ਗਈ ਹੈ। ਅਜਿਹਾ ਇਸ ਲਈ ਹੈ ਕਿਉਂਕਿ, ਪਿਛਲੇ ਦਿਨੀਂ ਬਿਹਾਰ ਵਿੱਚ ਹੋਈਆਂ 3,951 ਮੌਤਾਂ ਨੂੰ ਅਪਡੇਟ ਕੀਤਾ ਗਿਆ ਹੈ।Coronavirus News Highlights: Chhattisgarh's COVID-19 Tally Mounted To  9,83,916 On June 9 As 954

Read More : ਜਾਣੋ ਕੀ ਹੈ ਸੂਰਜ ਗ੍ਰਹਿਣ ਦਾ ਸਮਾਂ ਅਤੇ ਕੀ ਹੈ ਸਾਲ ਦੇ ਪਹਿਲੇ ਗ੍ਰਹਿਣ…

ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਅੰਕੜੇ

ਬੀਤੇ 24 ਘੰਟਿਆਂ ਵਿੱਚ ਦਰਜ ਕੀਤੇ ਨਵੇਂ ਕੇਸ: 93,828

ਬੀਤੇ 24 ਘੰਟਿਆਂ ਵਿੱਚ ਤੰਦਰੁਸਤ ਹੋਏ ਮਰੀਜ਼: 1.48 ਲੱਖ

ਬੀਤੇ 24 ਘੰਟਿਆਂ ਵਿੱਚ ਦਰਜ ਮੌਤਾਂ: 6,138

ਹੁਣ ਤੱਕ ਕੋਰੋਨਾ ਤੋਂ ਪੀੜਤ ਕੁੱਲ ਲੋਕਾਂ ਦੀ ਗਿਣਤੀ: 2.91 ਕਰੋੜ

ਹੁਣ ਤੱਕ ਕੋਰੋਨਾ ਤੋਂ ਤੰਦਰੁਸਤ ਹੋਏ ਕੁੱਲ ਲੋਕਾਂ ਦੀ ਗਿਣਤੀ: 2.76 ਕਰੋੜ

ਹੁਣ ਤੱਕ ਕੋਰੋਨਾ ਕਾਰਨ ਕੁੱਲ ਮੌਤਾਂ ਗਿਣਤੀ: 3.59 ਲੱਖ

ਕੋਰੋਨਾ ਕਾਰਨ ਜ਼ੇਰੇ ਇਲਾਜ ਲੋਕਾਂ ਦੀ ਗਿਣਤੀ: 11.65 ਲੱਖ

12 ਸੂਬਿਆਂ 'ਚ ਲੌਕਡਾਊਨ ਜਿਹੀਆਂ ਪਾਬੰਦੀਆਂ

ਦੇਸ਼ ਦੇ 12 ਸੂਬਿਆਂ 'ਚ ਪੂਰੀ ਤਰ੍ਹਾਂ ਲੌਕਡਾਊਨ ਵਰਗੀਆਂ ਪਾਬੰਦੀਆਂ ਹਨ। ਇਨ੍ਹਾਂ 'ਚ ਹਿਮਾਚਲ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁੱਡੂਚੇਰੀ ਸ਼ਾਮਲ ਹਨ।

Related Post