ਗਣਤੰਤਰ ਦਿਵਸ ਦੀ ਸ਼ਾਮ ਦੇਸ਼ ਦੀਆਂ ਕਈ ਥਾਵਾਂ 'ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ

By  Jashan A January 27th 2019 10:04 AM

ਗਣਤੰਤਰ ਦਿਵਸ ਦੀ ਸ਼ਾਮ ਦੇਸ਼ ਦੀਆਂ ਕਈ ਥਾਵਾਂ 'ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ,ਨਵੀਂ ਦਿੱਲੀ: ਗਣਰਾਜ ਦਿਵਸ ਵਾਲੇ ਦਿਨ ਦੇਸ਼ ਦੇ ਕਈ ਹਿੱਸਿਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਿਸ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ। ਖਬਰਾਂ ਆ ਰਹੀਆਂ ਨੇ ਕਿ ਹਿਮਾਚਲ ਪ੍ਰਦੇਸ਼ ਦੇ ਕੁੱਲੂ, ਮਹਾਰਾਸ਼ਟਰ ਦੇ ਕਲਿਆਣ ਅਤੇ ਪੁਣੇ ਤੇ ਕੇਰਲ ਦੇ ਵਿਸ਼ਾਖਾਪਟਨ 'ਚ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਇਹਨਾਂ ਹਾਦਸਿਆਂ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਉਥੇ ਹੀ ਅੱਗ ਲੱਗਣ ਦਾ ਮਾਮਲਾ ਕੇਰਲ ਦੇ ਵਿਸ਼ਾਖਾਪਟਨ ਤੋਂ ਵੀ ਸਾਹਮਣੇ ਆਇਆ, ਜਿਥੇ ਜੀ.ਵੀ.ਐੱਮ.ਸੀ. ਦੀ ਕੁਝ ਨਿਰਮਾਣ ਅਧੀਨ ਪਾਣੀ ਦੀਆਂ ਪਾਈਪ ਲਾਈਨਾਂ 'ਚ ਅੱਗ ਲੱਗ ਗਈ। ਜਿਸ ਤੋਂ ਬਾਅਦ ਸਥਾਨਕ ਲੋਕਾਂ 'ਚ ਹੜਕੰਪ ਮੱਚ ਗਿਆ।

-PTC News

Related Post