ਲੰਡਨ ਵਿੱਚ ਰੇਸ਼ਮਾ ਪੰਜਾਬਣ ਬੀਜਦੀ ਸੀ ਇਸ ਨਸ਼ੇ ਦੇ ਬੂਟੇ, ਪਲਿਸ ਨੇ ਕੀਤੀ ਕਾਰਵਾਈ

By  Joshi June 4th 2018 09:04 PM -- Updated: June 5th 2018 07:28 AM

ਅਕਸਰ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਨੌਜਵਾਨਾਂ ਨੇ ਆਪਣੀ ਜੁਆਨੀ ਨਸ਼ੇ 'ਚ ਗਾਲ ਲਈ । ਪਰ ਇਹ ਤਾਂ ਬਹੁਤ ਹੀ ਹੈਰਾਨੀ ਭਰਿਆ ਲੱਗਦਾ ਹੈ ਜਦੋਂ ਕਿਸੇ ਔਰਤ ਜਾਂ ਕੁੜੀ ਬਾਰੇ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਹੈ ।

ਤੁਹਾਨੂੰ ਦੱਸ ਦੇਈਏ ਕਿ ਲੰਡਨ ਦੇ ਗਲਾਸਗੋ ਸ਼ੈਰਿਫ ਕੋਰਟ ਵਿੱਚ ਰੇਸ਼ਮਾ ਕੌਰ ਸਿੰਘ ਨਾਮ ਦੀ ਇੱਕ 32 ਵਰ੍ਹਿਆਂ ਦੀ ਅਜਿਹੀ ਔਰਤ ਹੈ ਜਿਸਦੇ ਘਰੋਂ ਭੰਗ ਦੇ ਪੌਦੇ ਬਰਾਮਦ ਕੀਤੇ ਗਏ ਹਨ । ਕਿਸੇ ਹੋਰ ਮਾਮਲੇ ਦੀ ਜਾਂਚ ਕਰਨ ਜਦੋਂ ਰੇਸ਼ਮਾ ਦੇ ਗੁਆਂਢ ਵਿੱਚ ਪੁਲਿਸ ਪਹੁੰਚੀ ਤਾਂ ਭੰਗ ਦੀ ਸਮੈੱਲ ਆਉਣ ਕਰਕੇ ਉਨਹਾਂ ਰੇਸ਼ਮਾ ਦੇ ਘਰ ਦੀ ਤਲਾਸ਼ੀ ਲਈ ਅਤੇ ਤਲਾਸ਼ੀ ਲੈਣ ਉਪਰੰਤ ਉਸਦੇ ਘਰੋਂ ਪੰਜਤਾਲੀ ਸੌ ਦੇ ਕਰੀਬ ਭੰਗ ਦੇ ਬੂਟੇ ਮਿਲੇ ।

ਉਸਨੇ ਦੱਸਿਆ ਕਿ ਕਰਜ਼ਾਈ ਹੋਣ ਦੀ ਸੂਰਤ ਵਿੱਚ ਉਸਨੇ ਇਹ ਬੂਟੇ ਆਪਣੇ ਘਰ ਵਿੱਚ ਹੀ ਲਗਾ ਲਏ ਸਨ ਤਾਂ ਜੋ ਆਪਣਾ ਕਰਜ਼ ਲਾਹ ਸਕੇ ।ਪੁਲਿਸ ਦੀ ਕਾਰਵਾਈ ਉਪਰੰਤ ਅਤੇ ਅਦਾਲਤ ਦੇ ਹੁਕਮ ਅਨੁਸਾਰ ਰੇਸ਼ਮਾ ਨੂੰ ਨਜ਼ਰ ਹੇਠ ਰੱਖਿਆ ਜਾਵੇਗਾ।

—PTC News

Related Post