Thu, Dec 25, 2025
Whatsapp

ਲੰਡਨ ਵਿੱਚ ਰੇਸ਼ਮਾ ਪੰਜਾਬਣ ਬੀਜਦੀ ਸੀ ਇਸ ਨਸ਼ੇ ਦੇ ਬੂਟੇ, ਪਲਿਸ ਨੇ ਕੀਤੀ ਕਾਰਵਾਈ

Reported by:  PTC News Desk  Edited by:  Joshi -- June 04th 2018 09:04 PM -- Updated: June 05th 2018 07:28 AM
ਲੰਡਨ ਵਿੱਚ ਰੇਸ਼ਮਾ ਪੰਜਾਬਣ ਬੀਜਦੀ ਸੀ ਇਸ ਨਸ਼ੇ ਦੇ ਬੂਟੇ, ਪਲਿਸ ਨੇ ਕੀਤੀ ਕਾਰਵਾਈ

ਲੰਡਨ ਵਿੱਚ ਰੇਸ਼ਮਾ ਪੰਜਾਬਣ ਬੀਜਦੀ ਸੀ ਇਸ ਨਸ਼ੇ ਦੇ ਬੂਟੇ, ਪਲਿਸ ਨੇ ਕੀਤੀ ਕਾਰਵਾਈ

ਅਕਸਰ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਨੌਜਵਾਨਾਂ ਨੇ ਆਪਣੀ ਜੁਆਨੀ ਨਸ਼ੇ 'ਚ ਗਾਲ ਲਈ । ਪਰ ਇਹ ਤਾਂ ਬਹੁਤ ਹੀ ਹੈਰਾਨੀ ਭਰਿਆ ਲੱਗਦਾ ਹੈ ਜਦੋਂ ਕਿਸੇ ਔਰਤ ਜਾਂ ਕੁੜੀ ਬਾਰੇ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਹੈ । ਤੁਹਾਨੂੰ ਦੱਸ ਦੇਈਏ ਕਿ ਲੰਡਨ ਦੇ ਗਲਾਸਗੋ ਸ਼ੈਰਿਫ ਕੋਰਟ ਵਿੱਚ ਰੇਸ਼ਮਾ ਕੌਰ ਸਿੰਘ ਨਾਮ ਦੀ ਇੱਕ 32 ਵਰ੍ਹਿਆਂ ਦੀ ਅਜਿਹੀ ਔਰਤ ਹੈ ਜਿਸਦੇ ਘਰੋਂ ਭੰਗ ਦੇ ਪੌਦੇ ਬਰਾਮਦ ਕੀਤੇ ਗਏ ਹਨ । ਕਿਸੇ ਹੋਰ ਮਾਮਲੇ ਦੀ ਜਾਂਚ ਕਰਨ ਜਦੋਂ ਰੇਸ਼ਮਾ ਦੇ ਗੁਆਂਢ ਵਿੱਚ ਪੁਲਿਸ ਪਹੁੰਚੀ ਤਾਂ ਭੰਗ ਦੀ ਸਮੈੱਲ ਆਉਣ ਕਰਕੇ ਉਨਹਾਂ ਰੇਸ਼ਮਾ ਦੇ ਘਰ ਦੀ ਤਲਾਸ਼ੀ ਲਈ ਅਤੇ ਤਲਾਸ਼ੀ ਲੈਣ ਉਪਰੰਤ ਉਸਦੇ ਘਰੋਂ ਪੰਜਤਾਲੀ ਸੌ ਦੇ ਕਰੀਬ ਭੰਗ ਦੇ ਬੂਟੇ ਮਿਲੇ । ਉਸਨੇ ਦੱਸਿਆ ਕਿ ਕਰਜ਼ਾਈ ਹੋਣ ਦੀ ਸੂਰਤ ਵਿੱਚ ਉਸਨੇ ਇਹ ਬੂਟੇ ਆਪਣੇ ਘਰ ਵਿੱਚ ਹੀ ਲਗਾ ਲਏ ਸਨ ਤਾਂ ਜੋ ਆਪਣਾ ਕਰਜ਼ ਲਾਹ ਸਕੇ ।ਪੁਲਿਸ ਦੀ ਕਾਰਵਾਈ ਉਪਰੰਤ ਅਤੇ ਅਦਾਲਤ ਦੇ ਹੁਕਮ ਅਨੁਸਾਰ ਰੇਸ਼ਮਾ ਨੂੰ ਨਜ਼ਰ ਹੇਠ ਰੱਖਿਆ ਜਾਵੇਗਾ। —PTC News


  • Tags

Top News view more...

Latest News view more...

PTC NETWORK
PTC NETWORK