ਡਰੱਗ ਕੇਸ 'ਚ ਰਿਆ ਨੂੰ ਨਹੀਂ ਮਿਲੀ ਜ਼ਮਾਨਤ , ਹੁਣ ਜੇਲ੍ਹ 'ਚ ਹੀ ਰਹਿਣਗੇ ਰਿਆ ਅਤੇ ਉਸ ਦਾ ਭਰਾ

By  Shanker Badra September 11th 2020 01:29 PM

ਡਰੱਗ ਕੇਸ 'ਚ ਰਿਆ ਨੂੰ ਨਹੀਂ ਮਿਲੀ ਜ਼ਮਾਨਤ , ਹੁਣ ਜੇਲ੍ਹ 'ਚ ਹੀ ਰਹਿਣਗੇ ਰਿਆ ਅਤੇ ਉਸ ਦਾ ਭਰਾ:ਮੁੰਬਈ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨਾਲ ਜੁੜੇ ਡਰੱਗਜ਼ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀਤੇ ਉਸਦੇ ਭਰਾ ਸ਼ੌਵਿਕਚੱਕਰਵਰਤੀ ਨੂੰ ਸੈਸ਼ਨ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ ਹੈ। ਅਦਾਲਤ ਨੇ ਰਿਆ , ਉਸ ਦੇ ਭਰਾ ਸ਼ੌਵਿਕ ਸਣੇ 6 ਲੋਕਾਂ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ।

ਡਰੱਗ ਕੇਸ 'ਚ ਰਿਆ ਨੂੰ ਨਹੀਂ ਮਿਲੀ ਜ਼ਮਾਨਤ , ਹੁਣ ਜੇਲ੍ਹ 'ਚ ਹੀ ਰਹਿਣਗੇ ਰਿਆ ਅਤੇ ਉਸ ਦਾ ਭਰਾ

ਇਸ ਦੌਰਾਨ ਅਦਾਲਤ ਨੇ ਕਿਹਾ ਹੈ ਕਿ ਕੇਸ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਫਿਲਹਾਲ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਮੁੰਬਈ ਦੇ ਸੈਸ਼ਨ ਕੋਰਟ ਨੇ ਲੰਘੇ ਦਿਨ ਇਸ ਮਾਮਲੇ 'ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਰਿਆ ,ਸ਼ੌਵਿਕ ਤੋਂ ਇਲਾਵਾ ਅਬਦੁਲ ਬਸਿਤ, ਜੈਦ ਰਿਲਾਤਰਾ, ਦਿਪੇਸ਼ ਸਾਵੰਤ ਤੇ ਸੈਮੁਅਲ ਮਿਰਾਂਡਾ ਦੀ ਵੀ ਜ਼ਮਾਨਤ ਅਰਜ਼ੀ ਕੋਰਟ ਨੇ ਰੱਦ ਕਰ ਦਿੱਤੀ ਹੈ।

ਡਰੱਗ ਕੇਸ 'ਚ ਰਿਆ ਨੂੰ ਨਹੀਂ ਮਿਲੀ ਜ਼ਮਾਨਤ , ਹੁਣ ਜੇਲ੍ਹ 'ਚ ਹੀ ਰਹਿਣਗੇ ਰਿਆ ਅਤੇ ਉਸ ਦਾ ਭਰਾ

ਰਿਆ ਚੱਕਰਵਰਤੀ ਫਿਲਹਾਲ ਮੁੰਬਈ ਦੇ ਭਾਏਖਲਾ ਜੇਲ੍ਹ 'ਚ ਬੀਤੇ ਦੋ ਦਿਨਾਂ ਤੋਂ ਬੰਦ ਹੈ। ਰਿਆ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਡਰੱਗਜ਼ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਲਈ 22 ਸਤੰਬਰ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ।

ਓਧਰ ਰਿਆ ਨੇ ਆਪਣੀ ਜ਼ਮਾਨਤ ਪਟੀਸ਼ਨ 'ਚ ਦੋਸ਼ ਲਾਇਆ ਹੈ ਕਿ ਐਨਸੀਬੀ ਵੱਲੋਂ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਬਿਆਨ ਦੇਣ ਲਈ ਮਜ਼ਬੂਰ ਕੀਤਾ ਗਿਆ। ਰਿਆ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਕੋਈ ਅਪਰਾਧ ਨਹੀਂ ਕੀਤਾ ਹੈ ਤੇ ਉਨ੍ਹਾਂ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ।

-PTCNews

Related Post