ਜੋਧਪੁਰ 'ਚ ਨਿਰਮਾਣ ਅਧੀਨ ਇਮਾਰਤ ਦੀ ਡਿੱਗੀ ਛੱਤ , ਮਾਂ -ਬੇਟੇ ਸਮੇਤ ਗਰਭਵਤੀ ਔਰਤ ਦੀ ਮੌਤ

By  Shanker Badra May 14th 2019 09:06 AM -- Updated: May 14th 2019 09:16 AM

ਜੋਧਪੁਰ 'ਚ ਨਿਰਮਾਣ ਅਧੀਨ ਇਮਾਰਤ ਦੀ ਡਿੱਗੀ ਛੱਤ , ਮਾਂ -ਬੇਟੇ ਸਮੇਤ ਗਰਭਵਤੀ ਔਰਤ ਦੀ ਮੌਤ:ਜੋਧਪੁਰ : ਰਾਜਸਥਾਨ ਦੇ ਜੋਧਪੁਰ 'ਚ ਪੈਂਦੇ ਪ੍ਰਿਥਵੀਪੁਰਾ ਇਲਾਕੇ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ।ਓਥੇ ਮਹਾਂਮੰਦਿਰ ਪੁਲਿਸ ਸਟੇਸ਼ਨ ਦੇ ਰਸਾਲਾ ਰੋਡ 'ਤੇ ਨਿਰਮਾਣ ਅਧੀਨ ਇਮਾਰਤ ਦੀ ਛੱਤ ਡਿੱਗਣ ਕਾਰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ ਹੈ।

 Roof Collapse In Jodhpur Under-Construction Building ,3 Killed ਜੋਧਪੁਰ 'ਚ ਨਿਰਮਾਣ ਅਧੀਨ ਇਮਾਰਤ ਦੀ ਡਿੱਗੀ ਛੱਤ , ਮਾਂ -ਬੇਟੇ ਸਮੇਤ ਗਰਭਵਤੀ ਔਰਤ ਦੀ ਮੌਤ

ਜਿਸ ਵਿੱਚ ਇੱਕ ਮਾਂ ,ਦੋ ਬੇਟੇ ਅਤੇ ਇੱਕ ਗਰਭਵਤੀ ਔਰਤ ਮਲਬੇ ਹੇਠਾਂ ਦੱਬੇ ਗਏ ਹਨ।ਇਸ ਹਾਦਸੇ ਵਿੱਚ 45 ਸਾਲਾ ਨੈਨੀ ਦੇਵੀ , 22 ਸਾਲਾ ਬਹੁ ਕੋਮਲ ਅਤੇ ਬੇਟੇ ਵਿਨੋਦ ਰਾਠੌੜ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਬੇਟਾ ਅਤੇ ਕੋਮਲ ਦਾ ਪਤੀ -ਬੇਟਾ ਮਨੀਸ਼ ਰਾਠੌੜ ਗੰਭੀਰ ਜ਼ਖਮੀ ਹਨ।

 Roof Collapse In Jodhpur Under-Construction Building ,3 Killed ਜੋਧਪੁਰ 'ਚ ਨਿਰਮਾਣ ਅਧੀਨ ਇਮਾਰਤ ਦੀ ਡਿੱਗੀ ਛੱਤ , ਮਾਂ -ਬੇਟੇ ਸਮੇਤ ਗਰਭਵਤੀ ਔਰਤ ਦੀ ਮੌਤ

ਜਾਣਕਾਰੀ ਅਨੁਸਾਰ ਤੇਜ਼ ਹਨ੍ਹੇਰੀ ਚੱਲਣ ਦੇ ਕਾਰਨ ਇੱਟਾਂ ਡਿੱਗਣ ਕਾਰਨ ਬਣ ਰਹੀ ਇਮਾਰਤ ਦੀ ਛੱਤ ਡਿੱਗ ਗਈ ਹੈ।ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ।ਇਸ ਦੌਰਾਨ ਮਲਬੇ ਵਿੱਚ ਡੱਬੇ ਲੋਕਾਂ ਨੂੰ ਬਾਹਰ ਕੱਢਣ ਲਈ ਬਹੁਤ ਮਿਹਨਤ ਕਰਨੀ ਪਈ ਅਤੇ ਕਰੀਬ 2 ਘੰਟੇ ਬਾਅਦ ਮਲਬੇ ਵਿੱਚ ਡੱਬੇ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।ਇਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

-PTCNews

Related Post